ਅੱਖਾਂ ਵਿੱਚੋਂ ਤੁਰਦਾ ਪਾਣੀ ਪੀਤਾ ਏ

ਅੱਖਾਂ ਵਿੱਚੋਂ ਤੁਰਦਾ ਪਾਣੀ ਪੀਤਾ ਏ
ਆਪਾਂ ਤੇ ਦਰ ਦਰ ਦਾ ਪਾਣੀ ਪੀਤਾ ਏ

ਮੈਂ ਇਸ ਦਲ ਦੇ ਬਾਰੇ ਮਾੜਾ ਕਿਉਂ ਬੋਲਾਂ
ਮੈਂ ਬੀਬਾ ਉਸ ਘਰ ਦਾ ਪਾਣੀ ਪੀਤਾ ਏ

ਪਾਣੀ ਮੇਰੇ ਸਿਰ ਤੋਂ ਟੱਪਿਆ ਜਾਂਦਾ ਹਾ
ਮਰਦਾ ਕੀ ਨਾ ਕਰਦਾ , ਪਾਣੀ ਪੀਤਾ ਏ

ਉਹ ਕੀ ਜਾਣੇ ਤੇਰੇ ਵਾਹੁੰਦੇ ਖੂਹਾਂ ਨੂੰ
ਜਿੰਨੇ ਉਸ ਗਾਗਰ ਦਾ ਪਾਣੀ ਪੀਤਾ ਏ

ਉਹਦੇ ਪੀਵਣ ਬਾਦੋਂ ਸਾਡੀ ਵਾਰੀ ਸੀ
ਠੁੱਡੇ ਹੋ ਕੇ ਭਰਦਾ ਪਾਣੀ ਪੀਤਾ ਏ