ਆਪਣੀ ਆਪਣੀ ਲੱਦ ਨੂੰ ਢੋਈ ਬੈਠੇ ਆਂ
ਅੱਜ ਤੇ ਦੋਵੇਂ ਰਲ਼ ਕੇ ਰੋਈ ਬੈਠੇ ਆਂ
ਜਿਥੇ ਧੂਡ ਵੀ ਹੱਕੇ ਪਾਸੇ ਉੱਡਦੀ ਏ
ਇਸੇ ਰਾਹੀਂ ਘਲ ਕੇ ਕੋਈ ਬੈਠੇ ਆਂ
ਮੌਤਾਂ ਤਰਸਣ ਜਿਹੜੀ ਅੱਖ ਦੇ ਪਾਣੀ ਨੂੰ
ਓਹਾ ਤਰਿਖੀ ਹਿਰਨੀ ਚੋਈ ਬੈਠੇ ਆਂ
ਬੈਠੇ ਆਂ ਸਿਰ ਘੱਤ ਕੇ ਘੱਟਾ ਸੋਚਾਂ ਦਾ
ਕੀ ਹੋਣਾ ਸੀ ਤੇ ਕੀ ਹੋਈ, ਬੈਠੇ ਆਂ
ਸਾਹਨਕ ਸਾਨੂੰ ਸੱਸਾਂ ਵਾਂਗੂੰ ਵੀਹਦੀ ਏ
ਕਿਉਂ ਹਿੱਕ ਪੇੜਾ ਵਾਧੂੰ ਲੋਈ ਬੈਠੇ ਆਂ