ਇਹੋ ਜਿਹਾ ਪੱਧ ਨਾ ਹੋਵੇ

ਇਹੋ ਜਿਹਾ ਪੱਧ ਨਾ ਹੋਵੇ
ਅੱਧ ਹੋ ਜਾਵੇ ਅੱਧ ਨਾ ਹੋਵੇ

ਜਿੰਨਾ ਛੇਤੀ ਉਹ ਟੁਰਦਾ ਏ
ਸ਼ਾਲਾ ਅੱਗੋਂ ਕਿਧ ਨਾ ਹੋਵੇ

ਦਿਲ ਨੂੰ ਧੀਰਜ ਹੋਵੇ ਲੇਕਿਨ
ਤੇਰੇ ਨਾਲੋਂ ਵੱਧ ਨਾ ਹੋਵੇ

ਹੋਵੇ ਪੈਰਾਂ ਦੇ ਵਿਚ ਜੁੱਤੀ
ਯਾ ਫ਼ਰ ਤੇਰਾ ਸੱਦ ਨਾ ਹੋਵੇ

ਉਹ ਵੀ ਕੋਈ ਤਰਲਾ ਹੋਇਆ
ਜਿਹੜਾ ਉੱਤੋਂ ਰੱਦ ਨਾ ਹੋਵੇ