ਉਹਦੇ ਵਾਰੀ ਵਾਰੀ ਜਾਵਾਂ

ਉਹਦੇ ਵਾਰੀ ਵਾਰੀ ਜਾਵਾਂ
ਜਿੱਤ ਜਿਹਦੀ ਲਈ ਹਾਰੀ ਜਾਵਾਂ

ਤਾਬੀਰਾਂ ਦੇ ਵੇਖਣ ਕਾਰਨ
ਸੁਫ਼ਨੇ ਰੋਜ਼ ਖਿਲਾਰੀ ਜਾਵਾਂ

ਲੱਭੇ ਜੇ ਕਰ ਸੁਖ ਦੀ ਕੂੰਜ
ਲੰਮੀ ਇਕ ਉਡਾਰੀ ਜਾਵਾਂ

ਨਾ ਚੱਪੂ ਨਾ ਪਤਨ ਉਹਦਾ
ਜਿਹੜੀ ਬੀੜੀ ਤਾਰੀ ਜਾਵਾਂ

ਆਪ ਕਦੀ ਸ਼ੀਸ਼ਾ ਵੀਖਾਂਂ
ਉਹਦੇ ਵਾਲ਼ ਸਵਾਰੀ ਜਾਵਾਂ

ਉਹ ਵੀ ਚਾਰੀ ਆਓਨਦਾਆ
ਮੈਂ ਵੀ ਦੁਨੀਆ ਚਾਰੀ ਜਾਵਾਂ

ਤੇਰੀਆਂ ਗੱਲਾਂ ਲੇਕ ਮਦਸਰ
ਸਿਰ ਦਾ ਭਾਰ ਉਤਾਰੀ ਜਾਵਾਂ