ਜਿਮ-ਜਾਮ ਡਿੱਠਾ ਸੋਹਣਾ ਬੁੱਤ ਖ਼ਾਨੇ

See this page in :  

ਜਿਮ-ਜਾਮ ਡਿੱਠਾ ਸੋਹਣਾ ਬੁੱਤ ਖ਼ਾਨੇ
ਮਿੱਥੇ ਤਿਲਕ ਤੇ ਬਿਗ਼ਲ ਕੁਰਆਨ ਦਿਸਦਾ

ਇਕ ਹੱਥ ਮਾਲ਼ਾ ਇਕ ਹੱਥ ਤਸਬੀਹ,
ਨਾ ਉਹ ਹਿੰਦੂ ਤੇ ਨਾ ਮੁਸਲਮਾਨ ਦਿਸਦਾ

ਕੀਤਾ ਯਾਰ ਦਾ ਮਜ਼ਹਬ ਕਬੂਲ ਮੈਂ ਭੀ,
ਇਸੇ ਵਿਚ ਇਸਲਾਮ ਈਮਾਨ ਦਿਸਦਾ

ਮੁਹੰਮਦ ਬੂਟਿਆ ਚਮਕਦਾ ਹਰ ਤਰਫ਼ੋਂ,
ਜਲਵਾ ਯਾਰ ਦਾ ਵਿਚ ਜਹਾਨ ਦਿਸਦਾ

ਮੁਹੰਮਦ ਬੂਟਾ ਗੁਜਰਾਤੀ ਦੀ ਹੋਰ ਕਵਿਤਾ