ਸੀਨ-ਸਿਲ ਸੀਨੇ ਨਾਹੀਂ ਹੱਲ ਸਕਾਂ

ਸੀਨ-ਸਿਲ ਸੀਨੇ ਨਾਹੀਂ ਹੱਲ ਸਕਾਂ
ਪਾਈਆਂ ਗਿੱਲ ਪ੍ਰੇਮ ਥੀਂ ਤੰਦੀਆਂ ਮੈਂ

ਸਾਰੀ ਸ਼ਰਮ ਤੈਨੂੰ ਰੱਖੀਂ ਭਰਮ ਪਿਆਰੇ,
ਕਰ ਕਰਮ ਕਦੀਮ ਥੀਂ ਬੰਦਿਆਂ ਮੈਂ

ਰਹਿਮ ਰੱਖ ਨਾ ਐਬ ਪੁਰਖ ਮੇਰੇ,
ਤੋੜੇ ਲੱਖ ਨਿੱਕਾ ਰੜੀ ਗੰਦੀਆਂ ਮੈਂ

ਤੇਰੇ ਦਰ ਤੇ ਬੂਟਿਆ ਧਿਰ ਮੱਥਾ,
ਅਰਜ਼ ਕਰ ਥੱਕੀ ਉੱਡ ਦਿੰਦਿਆਂ ਮੈਂ