ਜ਼ਮਾਨੇ ਦੀਆਂ ਕੀਤੀਆਂ ਵਫ਼ਾਵਾਂ ਸਭੇ ਯਾਦ ਨੇਂ

ਜ਼ਮਾਨੇ ਦੀਆਂ ਕੀਤੀਆਂ ਵਫ਼ਾਵਾਂ ਸਭੇ ਯਾਦ ਨੇਂ
ਅੱਖਾਂ ਵਿਚ ਦੱਸਦਿਆਂ ਅਦਾਵਾਂ ਸਭੇ ਯਾਦ ਨੇਂ

ਜ਼ਮਾਨੇ ਨੇ ਸਿਖਾਇਆ ਮੈਨੂੰ ਬੜਾ ਕੁੱਝ ਦੋਸਤੋ
ਵੇਲੇ ਦੀਆਂ ਤੱਤੀਆਂ ਹਵਾਵਾਂ ਸਭੇ ਯਾਦ ਨੇਂ

ਜਿਹੜਾ ਕੋਈ ਵੇਖਦਾ ਉੜਾਨ ਮੇਰੀ ਉੱਚੀ ਨੂੰ
ਜਿਵੇਂ ਉਨ੍ਹਾਂ ਖਿੱਚੀਆਂ ਤਣਾਵਾਂ ਸਭੇ ਯਾਦ ਨੇਂ

ਕਿਸੇ ਸੱਜਣ ਪਿਆਰੇ ਹੱਥੀਂ ਜ਼ਹਿਰ ਦਿੱਤਾ ਸੀ
ਕਿਵੇਂ ਫ਼ਿਰ ਦਿੱਤੀਆਂ ਦਵਾਵਾਂ ਸਭੇ ਯਾਦ ਨੇਂ

ਤਾਣੇ ਮਿਹਣੇ ਮਾਰ ਕੀਤਾ ਜ਼ਖ਼ਮੀ ਸਰੀਰ ਮੇਰਾ
ਵਿਖਾਲੇ ਦੀਆਂ ਬੁੱਕਲਾਂ ਸਜ਼ਾਵਾਂ ਸਭੇ ਯਾਦ ਨੇਂ

ਕਸੂਰ ਵਾਰ ਫ਼ਿਰ ਵੀ ਠਰ ਅੰਦੇ ਤੈਨੂੰ ਯੂਸੁਫ਼
ਉਨ੍ਹਾਂ ਦੀ ਮੁਹੱਬਤ ਦੀਆਂ ਛਾਵਾਂ ਸਭੇ ਯਾਦ ਨੇਂ