ਜ਼ਮੀਨ ਪਾਕ ਇਹਨੂੰ ਪਾਕ ਰਹਿਣ ਦਿਓ

ਜ਼ਮੀਨ ਪਾਕ ਇਹਨੂੰ ਪਾਕ ਰਹਿਣ ਦਿਓ
ਖ਼ੁਦਾ ਵਾਸਤੇ ਆਰਾਮ ਨਾਲ਼ ਬਹਿਣ ਦਿਓ

ਸਾਡੇ ਦੁੱਖਾਂ ਦਾ ਮੁੱਦਾਵਾ ਕੌਣ ਕਰੇਗਾ
ਸਾਨੂੰ ਵੀ ਦਿਲ ਦੀ ਗੱਲ ਕਹਿਣ ਦਿਓ

ਹੋਰ ਗ਼ਮਾਂ ਵਿਚ ਪਾਉ ਨਾ ਸਾਨੂੰ
ਰਹਿਮ ਦੀ ਵੀ ਕੋਈ ਨਜ਼ਰ ਪੈਣ ਦਿਓ

ਬੰਬਾਂ ਦੇ ਨਾਲ਼ ਆਬਾਦੀ ਨਹੀਂ ਮੁੱਕਣੀ
ਜਵਾਨ ਪੁੱਤਰ ਮਾਵਾਂ ਦੇ ਨਾ ਢੀਨ ਦਿਓ

ਗ਼ਰੀਬਾਂ ਨੂੰ ਆਟੇ ਨੇ ਪਹਿਲੇ ਮਾਰ ਸੁੱਟਿਆ
ਬਿਜਲੀ ਨਾਲ਼ ਨਾ ਇਨ੍ਹਾਂ ਨੂੰ ਖੀ੍ਹਣ ਦਿਓ

ਤੁਹਾਡੇ ਅੱਗੇ ਆਰਜ਼ੂ ਅਵਾਮ ਦੀ ਇਹੋ
ਸਾਨੂੰ ਪਹਿਲੇ ਦੁੱਖੜੇ ਅਜੇ ਸਹਿਣ ਦਿਓ

ਐਟਮ ਦੀ ਤਾਕਤ ਤੁਹਾਡੇ ਕੋਲ਼ ਯੂਸੁਫ਼
ਹੁਣ ਤੇ ਯਹੂਦੀ ਮਗਰੋਂ ਲਹਿਣ ਦਿਓ