ਕੀ ਕਰੀ ਜਾਨਾ ਏਂ

ਕੀ ਕਰੀ ਜਾਨਾ ਏਂ ਵੇ ਕੀ ਕਰੀ ਜਾਨਾ ਏਂ
ਵੇਖ ਸਾਨੂੰ ਕਠਿਆਂ ਨੂੰ ਕਿਉਂ ਸੜੀ ਜਾਨਾ ਏਂ

ਵੋਟ ਤੇਰੇ ਘਰ ਦੇ ਵੀ ਲੈ ਕੇ ਵਖਾਂਵਾਂ ਗੇ
ਕੀਤੇ ਹੋਏ ਕੌਲ ਅਸੀ ਤੋੜ ਨਿਭਾਂਵਾਂ ਗੇ

ਝੂਟੋ ਝੂਟ ਰਾਣੀਆਂ ਦਾ ਰੋਅਬ ਪਿਆ ਦਿਖ਼ਾਨਾ ਏਂ
ਕੀ ਕਰੀ ਜਾਨਾ ਏਂ ਵੇ ਕੀ ਕਰੀ ਜਾਨਾ ਏਂ

ਰਲ਼ ਕੇ ਸਦੀਕ ਅਬੱਦੁਲ ਰਹਿਮਾਨ ਨਾਲ਼ ਰਹਿਨਾ ਏਂ
ਜ਼ਿਆ ਤੇ ਸਦੀਕ ਕੋਲ਼ ਹਰ ਵੇਲੇ ਬਹਿਨਾ ਏਂ

ਘਰ ਛੱਡ ਅਪਣਾ ਕਿਉਂ ਦੂਜੇ ਮੁਹੱਲੇ ਜਾਨਾਂ ਏਂ
ਕੀ ਕਰੀ ਜਾਨਾਂ ਏਂ ਵੇ ਕੀ ਕਰੀ ਜਾਨਾਂ ਏਂ

ਕਿਹੜੇ ਮੂੰਹ ਨਾਲ਼ ਵੋਟ ਲੋਕਾਂ ਕੋਲੋਂ ਲਵੇਂਗਾ
ਕੀ ਕੰਮ ਕਰੇਂਗਾ, ਮੁਹੱਲੇ ਨੂੰ ਕੀ ਕਹਿਵੇਂਗਾ

ਮਹਿਲਾਂ ਨਾਲ਼ ਟੱਕਰ ਨਾਲ਼ ਮੱਥਾ ਕਿਉਂ ਪੜਵਾਨਾ ਏਂ
ਕੀ ਕਰੀ ਜਾਨਾਂ ਏਂ ਵੇ ਕੀ ਕਰੀ ਜਾਨਾਂ ਏਂ

ਰੱਬ ਤੇ ਰਸੂਲ ਬਾਅਦ ਭਰਾ ਕੰਮ ਆਉਂਦੇ ਨੇਂ
ਵਕਤ ਗੁਆ ਕੇ ਤੇਰੇ ਜਿਹੇ ਫਿਰ ਰੋਂਦੇ ਨੇਂ

ਅੱਗ ਦੂਜੇ ਘਰ ਦੀ ਵਿਚ ਕਿਉਂ ਸੜੀ ਜਾਨਾਂ ਏਂ
ਕੀ ਕਰੀ ਜਾਨਾਂ ਏਂ ਵੇ ਕੀ ਕਰੀ ਜਾਨਾਂ ਏਂ

ਕਮਲਿਆ ਭਰਾਵਾਂ ਕੋਲੋਂ ਦੂਰ ਨਈਂ ਇਨ੍ਹਾਂ ਰਹੀ ਦਾ
ਦਿਲ ਵਾਲਾ ਦੁੱਖ ਸਾਰਾ ਕਸ਼ਫ਼ੀ ਨੂੰ ਕਹੀ ਜਾ

ਸ਼ੈਤਾਨ ਪਿੱਛੇ ਲੱਗ ਦਾਣਾ ਕਣਕ ਦਾ ਕਿਉਂ ਖਾਨਾ ਏਂ
ਕੀ ਕਰੀ ਜਾਨਾਂ ਏਂ ਵੇ ਕੀ ਕਰੀ ਜਾਨਾਂ ਏਂ

ਵੇਖ ਸਾਨੂੰ ਕਠਿਆਂ ਨੂੰ ਕਿਉਂ ਸੜੀ ਜਾਨਾਂ ਏਂ