ਸਿਆਲੇ ਵਿਚ ਗੀਤ

ਮੁਸ਼ਤਾਕ ਸੂਫ਼ੀ

ਇਹ ਨੀਲੀ ਰਾਤ ਸਿਆਲੇ ਦੀ ਵਿਚ ਵਿਰਲਾ ਵਿਰਲਾ ਤਾਰਾ ਏ ਲੌ ਠੰਡੀ ਥੱਕੀਆਂ ਅੰਬਰਾਂ ਦੀ ਦਿਲ ਬੱਦਲਾਂ ਵਾਂਗੂੰ ਭਾਰਾ ਏ ਇਹ ਨੀਲੀ ਰਾਤ ਸਿਆਲੇ ਦੀ ਸੰਝ ਗਲੀਆਂ, ਬਾਰੀਆਂ ਬੁਝ ਗਈਆਂ ਜਿਹੜੀ ਆਖਣ ਗਏ ਨਹੀਂ ਕਰਨਯਯ ਪਰ ਫੋਲ ਸੁਆਹ ਦੀ ਢੇਰੀ ਨੂੰ ਅੱਗ ਆਪਣੇ ਅੰਦਰ ਚਾ ਭਰਨੀ ਇਹ ਨੀਲੀ ਰਾਤ ਸਿਆਲੇ ਦੀ ਚੁੱਪ ਠਾਰੇ ਏਸ ਬਗ਼ੀਚੇ ਨੂੰ ਸਿਕ ਉਸ ਦੀ ਏ ਆਉਣਾ ਨਹੀਂੰ ਜੋ ਗੀਤ ਹਨੇਰੇ ਵਿਚ ਬਲਦਾ ਅਸੀਂ ਸੁਣਿਆ ਏ ਕਿਸੇ ਗਾਉਣਾ ਨਹੀਂ ਇਹ ਨੀਲੀ ਰਾਤ ਸਿਆਲੇ ਦੀ ਵਾ ਆਪਣਾ ਨਹੀਂ ਦੀਨਦਯਯ ਜਿਹੜੀ ਛੱਤਾਂ ਉਪਰ ਕੰਬਦੀ ਏ ਇੱਕ ਚੈੱਕ ਪਖੇਰੂ ਦੀ ਬਾਹਰੋਂ ਸਾਡਾ ਬੂਹਾ ਭੰਨ ਭੰਨ ਹਨਬਦੀ ਏ ਇਹ ਨੀਲੀ ਰਾਤ ਸਿਆਲੇ ਦੀ

Share on: Facebook or Twitter
Read this poem in: Roman or Shahmukhi

ਮੁਸ਼ਤਾਕ ਸੂਫ਼ੀ ਦੀ ਹੋਰ ਕਵਿਤਾ