ਇਸ਼ਕ ਦੇ ਭਾਂਬੜ ਬਾਲੇ ਕਿਹੜਾ

ਇਸ਼ਕ ਦੇ ਭਾਂਬੜ ਬਾਲੇ ਕਿਹੜਾ
ਐਵੇਂ ਜਿੰਦੜੀ ਗਾਲੇ ਕਿਹੜਾ

ਯਾਰ ਮੁਹੱਬਤ ਹੋ ਜੋ ਗਈ ਏ
ਹੋਣੀ ਨੂੰ ਹੁਣ ਟਾਲੇ ਕਿਹੜਾ

ਸੋਹਣਾ ਦੇਵੇ ਸੌ ਬਿਸ-ਮਿੱਲ੍ਹਾਹ
ਐਵੇਂ ਦੁੱਖ ਨੂੰ ਪਾਲੇ ਕਿਹੜਾ

ਕਿਸਰਾਂ ਤੂੰ ਪੁੱਗ ਜਾਣਾ ਏਂ
ਜਾਣੇ ਤੇਰੇ ਚਾਲੇ ਕਿਹੜਾ

ਲੇਖ ਤੇ ਰੱਬ ਨੇ ਚਿੱਟੇ ਲੇਖੇ
ਕਰਦਾ ਖ਼ੌਰੇ ਕਾਲੇ ਕਿਹੜਾ

ਹਰ ਕੋਈ ਇੱਥੇ ਨਾਈਲਾ ਗੂੰਗਾ
ਤੋੜੇ ਜੀਭ ਦੇ ਤਾਲੇ ਕਿਹੜਾ