ਕਿੱਕਰਾਂ ਦੇ ਫੁੱਲ

ਕਿੱਕਰਾਂ ਉਤੇ ਪੀਂਘ ਮੈਂ ਪਾਣੀ
ਕਿੱਕਰਾਂ ਨਾਲ਼ ਮੈਂ ਯਾਰੀ ਲਾਣੀ
ਕੰਢੇ ਚੁਭਨ ਫ਼ੇਰ ਕੀ ਹੋਇਆ
ਫੁੱਲ ਕਿਰ ਜਾਵਣ ਫ਼ੇਰ ਕੀ ਹੋਇਆ
ਪੀਲਿਆਂ ਫੁੱਲਾਂ ਯਾਦ ਜਗਾਣੀ
ਕਦੀ ਮਿਲਣ ਦੀ ਘੜੀ ਨਾ ਆਣੀ
ਕਿੱਕਰਾਂ ਥੱਲੇ ਕੌਣ ਏ ਮਿਲਦਾ
ਕੰਡਿਆਂ ਦੇ ਮੁੱਲ ਕੌਣ ਏ ਤੁਲਦਾ
ਕਿੱਕਰਾਂ ਨਾਲ਼ ਜੇ ਯਾਰੀ ਲਾਈਏ
ਕੰਡਿਆਂ ਦੇ ਮੁੱਲ ਤੁਲਦੇ ਜਾਈਏ
ਜਿਉਂਦੀ ਜਾਣੇ ਮੁੱਕਦੇ ਜਾਈਏ