ਕਰਬਲ ਚ ਆ ਗਏ ਨੇਂ ਸਾਥੀ ਹੁਸੈਨ ਦੇ

ਕਰਬਲ ਚ ਆ ਗਏ ਨੇ ਸਾਥੀ ਹੁਸੈਨ ਦੇ
ਜੰਨਤ ਨੂੰ ਪਾ ਗਏ ਨੇ ਸਾਥੀ ਹੁਸੈਨ ਦੇ

ਮਕਤਲ ਪੁਗਾ ਗਏ ਨੇਂ ਸਾਥੀ ਹੁਸੈਨ ਦੇ
ਅਰਸ਼ਾਂ ਨੂੰ ਪਾ ਗਏ ਨੇਂ ਸਾਥੀ ਹੁਸੈਨ ਦੇ

ਦੁਸ਼ਮਣ ਤੇ ਖ਼ੁਸ਼ ਕਿ ਜ਼ੇਰ ਏ ਕੀਤਾ ਹੁਸੈਨ ਨੂੰ
ਦੀਨ ਨੂੰ ਬਚਾ ਗਏ ਨੇਂ ਸਾਥੀ ਹੁਸੈਨ ਦੇ

ਦਿਲ ਵਿਚ ਹੀ ਪੀ ਗਏ ਨੇਂ ਪਾਣੀ ਦੀ ਪਿਆਸ ਨੂੰ
ਰਾਜ਼ੀ ਬਰਜ਼ਾ ਗਏ ਨੇਂ ਸਾਥੀ ਹੁਸੈਨ ਦੇ

ਇਸ ਤਰ੍ਹਾਂ ਹੱਸ ਕੇ ਮੌਤ ਨੂੰ ਲਾਇਆ ਗਲੇ ਦੇ ਨਾਲ਼
ਸਭ ਨੂੰ ਰੁਲਾ ਗਏ ਨੇਂ ਸਾਥੀ ਹੁਸੈਨ ਦੇ

ਕੈਸੀ ਅਜਬ ਏ ਸ਼ਾਨ ਕਿ ਆਪਣੇ ਸਿਰਾਂ ਦੇ ਨਾਲ਼
ਨੇਜ਼ੇ ਸਜਾ ਗਏ ਨੇਂ ਸਾਥੀ ਹੁਸੈਨ ਦੇ

ਜ਼ਮਾਨਾ ਕਰੇਗਾ ਯਾਦ ਹਸ਼ਰ ਦੇ ਦਿਹਾੜ ਤੱਕ
ਸਬਕ ਜੋ ਸਿੱਖਾ ਗਏ ਨੇਂ ਸਾਥੀ ਹੁਸੈਨ ਦੇ

ਇੰਜ ਉੱਚਾ ਕੀਤਾ ਨਾਂ ਉਨ੍ਹਾਂ ਨਾਨੇ ਦੇ ਦੀਨ ਦਾ
ਸਦੀਆਂ ਤੇ ਛਾ ਗਏ ਨੇਂ ਸਾਥੀ ਹੁਸੈਨ ਦੇ