ਜਦ ਵੀ ਕਲਾ ਹੋਇਆ ਮੈਂ
ਜਦ ਵੀ ਕਲਾ ਹੋਇਆ ਮੈਂ
ਖ਼ੋਰੇ ਕਿੰਨਾ ਰੋਇਆ ਮੈਂ
ਖ਼ੋਰੇ ਕਿਥੋਂ ਟੁਰਿਆ ਸਾਂ
ਕਿੱਥੇ ਆਨ ਖਲੋਇਆ ਮੈਂ
ਵਿਚੋਂ ਲੀਰੋਂ ਲੀਰੋਂ ਹਾਂ
ਉਤੋਂ ਨਵਾਂ ਨਰੋਇਆ ਮੈਂ
ਅੱਖਾਂ ਓਨਾ ਦੱਸਿਆ ਏ
ਜਿੰਨਾ ਪਿਆਰ ਲਕੋਇਆ ਮੈਂ
ਤੇਰਾ ਹਿਜਰ ਗੁਲਾਬ ਜਹਿਆ
ਪਲਕਾਂ ਨਾਲ਼ ਪਰੋਇਆ ਮੈਂ
ਅੱਖਾਂ ਰਾਹੀਂ ਪਿਆਰ ਨਸੀਰ
ਦਿਲ ਦੇ ਅੰਦਰ ਬੋਇਆ ਮੈਂ