ਮਨ ਦੇ ਅੰਦਰ ਚੋਰ ਹੁੰਦਾ ਏ

ਮਨ ਦੇ ਅੰਦਰ ਚੋਰ ਹੁੰਦਾ ਏ
ਤਾਂ ਬੰਦਾ ਕਮਜ਼ੋਰ ਹੁੰਦਾ ਏ

ਤਕੜੇ ਨਾਲ਼ ਲੜਾਈ ਕਾਹਦੀ
ਹੀਣੇ ਦਾ ਕੀ ਜ਼ੋਰ ਹੁੰਦਾ ਏ

ਸੋਚਾਂ ਬੰਜਰ ਹੋ ਜਾਵਣ ਤੇ
ਗੱਲ ਦਾ ਲਹਿਜਾ ਹੋਰ ਹੁੰਦਾ ਏ

ਨਾਂ ਬਦਨਾਮ ਦਰਿੰਦਿਆਂ ਦਾ ਏ
ਬੰਦਾ ਆਦਮਖ਼ੋਰ ਹੁੰਦਾ ਏ

ਬਾਹਰ ਜਿੰਨੇ ਮੌਸਮ ਹੋਵਣ
ਦਿਲ ਦਾ ਮੌਸਮ ਹੋਰ ਹੁੰਦਾ ਏ