ਉਹਨੂੰ ਮੇਰੀ ਜ਼ਾਤ ਉੱਚ ਲੈ ਆ

ਉਹਨੂੰ ਮੇਰੀ ਜ਼ਾਤ ਉੱਚ ਲੈ ਆ
ਸੂਰਜ ਉੱਚ ਕਾਲ਼ੀ ਰਾਤ ਉੱਚ ਲੈ ਆ

ਜੇ ਕੁੱਝ ਦੇਣਾ ਚਾਹਨਾ ਐਂ ਤੇ
ਸੱਜਣਾਂ ਨੂੰ ਬਰਸਾਤ ਉੱਚ ਲੈ ਆ

ਰੱਬਾ! ਹੁਣ ਤੇ ਹੋਰ ਕਮੀ ਕੁੱਝ
ਦਰਦਾਂ ਦੀ ਸੌਗ਼ਾਤ ਉੱਚ ਲੈ ਆ

ਦਿਲ ਨੂੰ ਘੇਰ ਕੇ ਫ਼ਿਰ ਇਕ ਵਾਰੀ
ਅੱਖੀਆਂ ਦੇ ਜੰਗਲ਼ਾਤ ਉੱਚ ਲੈ ਆ

ਬੂਹਾ ਬੂਹਾ ਪੁੰਨ ਕੇ ਭਾਵੇਂ
ਸੱਜਣਾਂ ਨੂੰ ਖ਼ੈਰਾਤ ਉੱਚ ਲੈ ਆ

ਪੱਥਰ ਲੋਕ ਨਸੀਰ ਬਣੇ ਨੇਂ
ਦਿਲ ਨੂੰ ਪੱਕੀ ਧਾਤ ਉੱਚ ਲੈ ਆ