ਆਦਮ ਜੱਗ ਤੇ ਭਾਂਬੜ ਜਾਂਦਾ ਏਏ

ਆਦਮ ਜੱਗ ਤੇ ਭਾਂਬੜ ਜਾਂਦਾ ਏਏ
ਖ਼ਾਲਿਕ ਮਾਲਿਕ ਪਾਣੀ ਪਾਈ ਜਾਂਦਾ ਏ

ਆਪਣੇ ਆਪ ਨੂੰ ਪਾਲਣ ਦੁਨੀਆ ਤਯੇ
ਰਹਿਮਤ ਦਾ ਰੱਜ ਮੀਂਹ ਵਰਸਾਈ ਜਾਂਦਾ ਏ

ਨਿਯਤ ਨਾਲ਼ ਮੁਰਾਦਾਂ ਸਭ ਨੂੰ ਲੱਭੀਆਂ ਨੇਂ
ਚੋਰਾਂ ਨੂੰ ਰੱਬ ਸਾਧ ਬਣਾਈ ਜਾਂਦਾ ਏ

ਮੈਂ ਇੱਬਣ ਦਾ ਤਿੰਨ ਮੇਲ਼ਾ, ਮਨ ਵੀ ਮੇਲ਼ਾ
ਪਰ ਇਹ ਮੇਰੇ ਕੋੜ੍ਹ ਲੁਕਾਈ ਜਾਂਦਾ ਏ

ਨਾਸਿਰ ਧਰਤੀ ਭਾਂਵੇਂ ਮਕਤਲ ਬਣ ਗਈ ਏ
ਅੱਲ੍ਹਾ ਫੁੱਲਾਂ ਨਾਲ਼ ਸਜਾਈ ਜਾਂਦਾ ਏ

ਹਵਾਲਾ: ਤ੍ਰੇਲ, ਲਹਿਰਾਂ ਅਦਬੀ ਬੋਰਡ ਲਾਹੌਰ; ਸਫ਼ਾ 11 ( ਹਵਾਲਾ ਵੇਖੋ )