ਸੁਣ ਮੱਤਾਂ ਜੋਗੀ

ਦਿਲ ਦੀ ਗੱਲ ਮੈਂ ਦੱਸਾਂ ਧੀਏ! ਦਿਲ ਤੇ ਲਿਖਦੀ ਜਾਵੇਂ
ਉਹੋ ਜਿਹੜੀ ਮੈਨੂੰ ਮਾਂ ਨੇ ਵਰ੍ਹਿਆਂ ਪਹਿਲੇ ਦੱਸੀ ਸੀ
ਜਿਹੜੀ ਗੱਲ ਤੇ ਵੀਰਾ ਹਿੱਸੇ
ਬਾਪੂ ਨੂੰ ਵੀ ਚੰਗੀ ਲੱਗੇ
ਤੂੰ ਇਸ ਗੱਲ ਤੇ ਹੱਸਣਾਂ ਨਈਂ ਏ
ਕੰਨਾਂ ਦੇ ਵਿਚ ਉਂਗਲਾਂ ਪਾ ਕੇ

ਚੁੱਲ੍ਹੇ ਦੇ ਵਿਚ ਲੱਕੜਾਂ ਡਾ ਕੇ
ਪਾਸੇ ਬਹਿ ਕੇ ਭਾਂਬੜ ਵੇਖੀਂ
ਕਿਉਂ ਜੇ ਤੂੰ ਪਰਦੇਸਣ ਮਿੱਟੀ, ਅੱਜ ਇਥੇ, ਕੱਲ੍ਹ ਉਥੇ
ਮਰਦਾਂ ਦੀ ਕੋਈ ਗੱਲ ਕਦੀ ਵੀ ਤੇਰੇ ਪੱਲੇ ਪੈਣੀ ਨੀ

ਘਰ ਦੀ ਇੱਟ ਵੀ ਤੇਰੇ ਹੱਥੀਂ ਬਾਪੂ ਵੀਰੇ ਦੇਣੀ ਨੀ
ਦੋ ਵਰ੍ਹਿਆਂ ਦੀ ਕਣਕ ਤੇ ਮੰਗੀ
ਤੇਰੇ ਉੱਤੇ ਲਾ ਕੇ ਵੀਰਾਂ
ਤੈਨੂੰ ਮਗਰੋਂ ਲਾਉਣਾ ਏ

ਦਿਲ ਦੀ ਗੱਲ ਮੈਂ ਦੱਸਾਂ ਧੀਏ, ਦਿਲ ਤੇ ਲਿਖਦੀ ਜਾਵੇਂ
ਉਹੋ ਜਿਹੜੀ ਮੈਨੂੰ ਮਾਂ ਨੇ ਵਰ੍ਹਿਆਂ ਪਹਿਲੇ ਦੱਸੀ ਸੀ
ਤੇਰਾ ਠੰਡਾ ਪਿੰਡ ਵੀਰਾਂ ਸੂਰਜ ਹੱਥ ਨਿੱਪਾ ਵਿੰਨ੍ਹ ਏ
ਉਹਨੇ ਤੇਰੇ ਮੂੰਹ ਤੇ ਆਪਣੀ ਅੱਗ ਦਾ ਚਾਨਣ ਪਾਵਣਾ ਏ
ਤੈਨੂੰ ਚੰਨ ਬਣਾਉਣਾ ਏ

ਚੰਨ ਦਾ ਅਪਣਾ ਚਾਨਣ ਕਿੱਥੇ?
ਚੰਨ ਦੀ ਆਪਣੀ ਮਰਜ਼ੀ ਕਿਹੜੀ
ਢਿੱਲੇ ਪੈਰੀਂ ਹੌਲੇ ਹੌਲੇ ਸੂਰਜ ਪਿੱਛੇ ਟੁਰਦਾ ਜਾਂਦਾ
ਆਪਣੇ ਅੱਥਰੂ ਪੈਂਦਾ ਰੀਹਦਾ
ਹੋ ਕੇ ਹਾ ਨਵਾਂ ਭਰਦਾ ਜਾਂਦਾ

ਹਵਾਲਾ: ਤ੍ਰੇਲ, ਲਹਿਰਾਂ ਅਦਬੀ ਬੋਰਡ ਲਾਹੌਰ; ਸਫ਼ਾ 22 ( ਹਵਾਲਾ ਵੇਖੋ )