ਅੱਧੀ ਰਾਤੀਂ ਜਾਗਣ ਚੰਗਾ

ਅੱਧੀ ਰਾਤੀਂ ਜਾਗਣ ਚੰਗਾ
ਕਿਲ੍ਹਾ ਬਹਿ ਕੇ ਰੋਵਣ ਚੰਗਾ

ਬੁੱਲ੍ਹੀਆਂ ਚਿੱਥਣ ਚੀਕਣ ਨਾਲੋਂ
ਦੋਹੜੇ ਮਾਹੀਏ ਗਾਵਣ ਚੰਗਾ

ਲੋਕਾਂ ਨੂੰ ਕੀ ਖੋਲ ਵਿਖਾਵਾਂ
ਮਨ ਦਾ ਕੋੜ੍ਹ ਲਕਾਵਨ ਚੰਗਾ

ਸ਼ੀਸ਼ਾ ਜੇ ਕਰ ਮਨ ਦਾ ਮੰਦਰ
ਸੀਤਾ! ਤੇਰਾ ਰਾਵਣ ਚੰਗਾ

ਪਾਣੀ ਅੱਗ ਦਾ ਬੈਲੀ ਨਾਹੀਂ
ਠੰਢੇ ਪਿੰਡੇ ਝਾਗਣ ਚੰਗਾ

ਆਂਦੇ ਜਾਂਦੇ ਨੂੰ ਵਿਯ
ਚਰਖ਼ਾ ਆਖੇ ਕੱਤਣ ਚਨਗਾ

ਜਿੱਤ ਕੇ ਰੋਂਦਾ ਰਾਹਸੀਂ ਨਾਸਿਰ
ਹਰ ਕੇ ਯਾਰ ਮਨਾਉਣ ਚੰਗਾ

ਹਵਾਲਾ: ਤ੍ਰੇਲ, ਲਹਿਰਾਂ ਅਦਬੀ ਬੋਰਡ ਲਾਹੌਰ; ਸਫ਼ਾ 36 ( ਹਵਾਲਾ ਵੇਖੋ )