ਅਸ਼ਕਾ! ਕੁੰਡੀ ਖਿੜਕੀ ਏ

ਅਸ਼ਕਾ! ਕੁੰਡੀ ਖਿੜਕੀ ਏ
ਕਿਦਰੇ ਬਿਜਲੀ ਕੜਕੀ ਏ

ਦਿਲ ਨੂੰ ਖ਼ੋਰੇ ਹੋਇਆ ਕੀ
ਖੱਬੀ ਅੱਖ ਜੋ ਫੜ ਕੀ ਏ

ਬਾਹਰੋਂ ਅੱਗ ਇਹ ਨੀ ਦਿਸਦੀ
ਜਿਹੜੀ ਅੰਦਰ ਭੜਕੀ ਏ

ਮੇਰੇ ਘਰ ਦੀ ਰਾਖੀ ਨੂੰ
ਧੁਧਲ ਵਾਲੀ ਸੜਕੀ ਏ

ਉਹਦੇ ਮੋਢੇ ਨੀਵੀਂ ਨੇਂ
ਜਿਹਦੇ ਵਿਹੜੇ ਲੜਕੀ ਏ

ਇਕ ਵਰਕਰ ਦੇ ਫ਼ੈਦੇ ਦੀ
ਗੱਲ ਮਾਲਿਕ ਨੂੰ ਰੁੜਕੀ ਏ

ਨਾਸਿਰ ਤਿੰਨ ਦੀ ਭੱਠੀ ਤੇ
ਸਾਹ ਦੀ ਮਾਲ਼ਾ ਤੜਕੀ ਏ

ਹਵਾਲਾ: ਤ੍ਰੇਲ, ਲਹਿਰਾਂ ਅਦਬੀ ਬੋਰਡ ਲਾਹੌਰ; ਸਫ਼ਾ 74 ( ਹਵਾਲਾ ਵੇਖੋ )