ਮਾਂ ਦਾ ਮੁਖੜਾ ਏ ਸੋਹਣਾ ਬੜਾ ਖ਼ੁਸ਼ਨਮਾ
ਜਿਸ ਤੋਂ ਰਾਜ਼ੀ ਏ ਮਾਂ ਉਸ ਤੋਂ ਰਾਜ਼ੀ ਖ਼ੁਦਾ

ਲੱਖਾਂ ਦੁਨੀਆ ਚ ਆਏ ਪੈਗ਼ੰਬਰ ਵਲੀ
ਮਾਂ ਦੀ ਤਾਜ਼ੀਮ ਕਰਦੇ ਰਹੇ ਬੇ ਬਹਾ

ਮਾਂ ਹੇ ਰਹਿਮਤ ਦੀ ਛਾਂ ਸਾਰੀ ਔਲਾਦ ਲਈ
ਮਾਂ ਦੇ ਕਦਮਾਂ ਚੋਂ ਜੰਨਤ ਦੀ ਆਵੇ ਹਵਾ

ਖ਼ੈਰਾਂ ਹਰ ਵੇਲੇ ਮੰਗਦੀ ਹੈ ਔਲਾਦ ਲਈ
ਫ਼ਰਜ਼ ਔਲਾਦ ਤੇ ਬਦਲਾ ਅਹਿਸਾਨ ਦਾ

ਮਾਂ ਤੋਂ ਦੂਰੀ ਨਸੀਬਾਂ ਨੂੰ ਹੈ ਰੋਲ਼ਦੀ
ਦਾਰੀ ਮਾਂ ਦੀ ਹੋਈ ਫ਼ਰਜ਼ ਹੋਇਆ ਅਦਾ

ਖੋਟੇ ਸਿੱਕੇ ਨੂੰ ਕੋਈ ਵੀ ਲੈਂਦਾ ਨਹੀਂ
ਮਾਂ ਨੇ ਲੜ ਲਾ ਲਿਆ ਇਹ ਬੜਾ ਹੌਸਲਾ

ਐਬੀਆਂ ਕੋਲੋਂ ਹਰ ਕੋਈ ਨੱਸਦਾ ਪਰੇ
ਵਾਹ ਨੀ ਮਾਏ ਲਏ ਐਬ ਸਾਰੇ ਲੁਕਾ

ਭਰਿਆ ਚਿੱਕੜ ਦਾ ਆਇਆ ਲਵਾਈ ਜਦੋਂ
ਸੀਨੇ ਲਾਇਆ ਸੀ ਮਮਤਾ ਨੂੰ ਜੋਸ਼ ਆ ਗਿਆ