ਆਪਣੇ ਆਲ ਦੁਆਲੇ ਵੇਖ

ਆਪਣੇ ਆਲ ਦੁਆਲੇ ਵੇਖ
ਜ਼ਹਿਰੀ ਨੇਂ ਸਭ ਕਾਲੇ ਵੇਖ

ਸਿਦਕ ਤੂੰ ਸੱਸੀ ਵਰਗਾ ਰੱਖ
ਪੈਰਾਂ ਦੇ ਨਾ ਛਾਲੇ ਵੇਖ

ਇਹੋ ਤੈਨੂੰ ਡੰਗਣ ਗੇ
ਜਿਹੜੇ ਸੱਪ ਤੂੰ ਪਾਲੇ ਵੇਖ

ਨਿੱਤ ਅੜੋਨੀਆਂ ਪਾਉਂਦੇ ਨੇਂ
ਮਹਿਬੂਬਾਂ ਦੇ ਚਾਲੇ ਵੇਖ

ਆਕੜ ਆਕੜ ਚਲਦੇ ਨੇਂ
ਰਾਣੀ ਖ਼ਾਨ ਦੇ ਸਾਲੇ ਵੇਖ

ਸੁਖ ਦੀ ਬਰਖਾ ਹੋਵੇ ਗੀ
ਬਦਲ ਕਾਲੇ ਕਾਲੇ ਵੇਖ

ਰਾਜਾ ਨ੍ਹੇਰਾ ਮੁੱਕੇ ਗਾ
ਦਿਸਣ ਪਏ ਉਜਾਲੇ ਵੇਖ

ਹਵਾਲਾ: ਮੈਂ ਤਿੰਨ ਦਰਦ ਔਲੇ, ਰਾਜਾ ਰਸਾਲੂ; ਸਾਂਝ ਲਾਹੌਰ; ਸਫ਼ਾ 81 ( ਹਵਾਲਾ ਵੇਖੋ )