ਜਾਗ ਓ ਬਲਿਆ ਜਾਗ

ਤੇਰੇ ਜਾਗਣ ਦੇ ਨਾਲ਼ ਬਲਿਆ
ਜਾਗੇ ਕੁੱਲ ਖ਼ੁਦਾਈ
ਤੇਰੇ ਜਾਗਣ ਦੇ ਨਾਲ਼ ਚੰਨਾ
ਉੱਚੇ ਮਹਿਲੀਂ ਪਈਆਂ ਤ੍ਰੇੜਾਂ
ਢਿੱਡੋ ਗਤੀਆਂ ਦੇ ਠੂਠੀਆਂ ਤੇ
ਵੱਜੀਆਂ ਡਾਂਗਾਂ
ਹੁਣ ਤੇ ਦੰਦੀਆਂ ਖੋਲ੍ਹ ਪਿਆਰੇ
ਹੁਣ ਤੇ ਮੂੰਹੋਂ ਬੋਲ
ਫੇਰ ਨਾ ਕੋਈ ਵੱਡ ਵਡੇਰਾ
ਲੈ ਜਾਏ ਤੇਰਾ ਬੋਲ਼੍ਹ
ਹੁਣ ਤੇ ਦੰਦੀਆਂ ਖੋਲ੍ਹ
ਹੁਣ ਤੇ ਮੂਹੋਂ ਬੋਲ