ਸੋਚਾਂ ਰੱਖ ਤੂੰ ਆਪਣੇ ਕੋਲ਼

ਸੋਚਾਂ ਰੱਖ ਤੂੰ ਆਪਣੇ ਕੋਲ਼
ਮੂਹੋਂ ਮੰਦੇ ਬੋਲ ਨਾ ਬੋਲ

ਦੁਨੀਆ ਡਾਢੀ ਏ ਰਾਹਕਾਰ
ਮਾਰਿਆ ਜਾਈਂ ਨਾ ਅੰਭੋਲ

ਢੋਲ ਵਜਾ ਕੇ ਆਖਣ ਦਾਨੇ
ਬਿਤੋਂ ਵੱਧ ਕੇ ਬੋਲ ਨਾ ਬੋਲ

ਜਿੰਨੇ ਮਰਜ਼ੀ ਪਰਦੇ ਪਾ ਲੈ
ਇੱਕ ਦਿਨ ਖੁੱਲ ਜਾਣੇ ਨੇਂ ਪੋਲ

ਨਿਯਤ ਸਾਫ਼ ਜੇ ਹੋਵੇ ਤੇਰੀ
ਮਿੱਟੀ ਵਿਚੋਂ ਮੋਤੀ ਰੋਲ਼

ਥਾਂ ਥਾਂ ਪਿਆਰ ਦਾ ਛੱਟਾ ਲਾ ਦੇ
ਇਹੋ ਦੌਲਤ ਈ ਅਨਮੋਲ

ਬੀਤੀਆਂ ਸਭੇ ਭੁੱਲ ਜਾ ਰਾਜਾ
ਨਵੀਆਂ ਨਵੀਆਂ ਰਾਹਵਾਂ ਟੋਲ

ਹਵਾਲਾ: ਮੈਂ ਤਿੰਨ ਦਰਦ ਔਲੇ, ਰਾਜਾ ਰਸਾਲੂ; ਸਾਂਝ ਲਾਹੌਰ; ਸਫ਼ਾ 79 ( ਹਵਾਲਾ ਵੇਖੋ )