ਇਕਲਾਪਾ

ਸ਼ਿਕਰ ਦੁਪਹਿਰੇ
ਕੱਲ੍ਹ ਮੈਂ
ਆਪਣੇ ਪਿੰਡ ਵੱਲ ਟੁਰਿਆ ਜਾਂਦਾ ਸਾਂ
ਉਸ ਕਿੱਕਰ
ਦੇ ਥੱਲਿਓਂ
ਲੰਘਣ ਲੱਗਿਆਂ
ਡਾਢਾ ਪਿਆ ਘਬਰਾਂਦਾ ਸਾਂ
ਜਿਥੇ ਮੈਂ ਤੇ ਓਹ ਮਿਲੇ ਸਾਂ
ਇਕ ਦੂਜੇ ਦੇ ਹੋ ਮਿਲੇ ਸਾਂ
ਕਲਿਆਂ ਵੇਖ ਕੇ ਅੱਜ ਉਹ ਕਿੱਕਰ
ਮੈਨੂੰ ਵਡ਼ਨ
ਪੈਂਦਾ ਏ

ਹਵਾਲਾ: ਮੈਂ ਤਿੰਨ ਦਰਦ ਔਲੇ, ਰਾਜਾ ਰਸਾਲੂ; ਸਾਂਝ ਲਾਹੌਰ; ਸਫ਼ਾ 39 ( ਹਵਾਲਾ ਵੇਖੋ )