ਘਰ ਦਾ ਨਕਸ਼ਾ ਲੱਗਿਆ ਏ ਕੋਈ ਹੋਰ ਜਿਹਾ

ਘਰ ਦਾ ਨਕਸ਼ਾ ਲੱਗਿਆ ਏ ਕੋਈ ਹੋਰ ਜਹਿਆ
ਵੇੜ੍ਹੇ ਦੇ ਵਿਚ ਨੱਚਿਆ ਏ ਕੋਈ ਮੋਰ ਜਹਿਆ

ਉਹਦੀਆਂ ਪੁਠੀਆਂ ਸਿੱਧੀਆਂ ਚਾਲਾਂ ਦੱਸਦੀਆਂ ਨੇਂ
ਮੰਨ ਵਿਚ ਉਹਦੇ ਵਸਿਆ ਏ ਕੋਈ ਚੋਰ ਜਹਿਆ

ਦੁਨੀਆ ਕਮਲੀ ਹੋਈ ਜਿਸ ਦੇ ਵੇਖਣ ਨੂੰ
ਸਾਨੂੰ ਤੇ ਉਹ ਲੱਗਿਆ ਏ ਕੋਈ ਬੋਰ ਜਹਿਆ

ਚੱਪਾ ਚੱਪਾ ਧਰਤੀ ਗਾਹ ਕੇ ਵੇਖ ਲਈ
ਸੌਂਹ ਰੱਬ ਦੀ ਨਹੀਂ ਲੱਭਿਆ ਕੋਈ ਲਾਹੌਰ ਜਹਿਆ

ਜਿਸਦੇ ਪਿੱਛੇ ਜੁਰਮ ਗਵਾਇਆ ਰਾਜੇ ਨੇ
ਉਹਨੂੰ ਤੇ ਉਹ ਲੱਗਿਆ ਏ ਕੋਈ ਹੋਰ ਜਹਿਆ

ਹਵਾਲਾ: ਮੈਂ ਤਿੰਨ ਦਰਦ ਔਲੇ, ਰਾਜਾ ਰਸਾਲੂ; ਸਾਂਝ ਲਾਹੌਰ; ਸਫ਼ਾ 76 ( ਹਵਾਲਾ ਵੇਖੋ )