ਸੋਹਣੀ

ਕੱਚੇ ਘੜੇ ਤੇ ਠੱਲ ਪਈ ਸੋਹਣੀ
ਜਿਸਦੇ ਸਿਦਕ ਸਬੂਤ ਵੇ ਮਾਹੀ ਜਿਸਦੇ ਸਿਦਕ ਸਬੂਤ
ਕੱਚੇ ਘੜੇ ਦਾ ਰਾਹ ਮੈਂ ਦੱਸਾਂ
ਤੱਤੀਆਂ ਰੀਤਾਂ ਦੇ ਵਿਚ ਤਲੀਆਂ
ਲੁਸਦੀ ਵਾ ਵਿਚ ਸੜ ਸਨ ਅੱਖੀਆਂ
ਜਾ ਜਾ ਸੂਲ਼ੀ ਚੜ੍ਹਨਾ ਪੇਸੀ
ਜੇ ਕੋਈ ਉਸ ਪੈਂਡੇ ਵਿਚ ਖਭਸੀ
ਤਾਣ ਈ ਰਾਵਲ ਗਾਲ੍ਹਾਂ ਪੀਸਣ

ਹਵਸਾਂ ਊਤ ਨਪੋਤ
ਕੱਚੇ ਘੜੇ ਤੇ ਠੱਲ ਪਈ ਸੋਹਣੀ
ਜਿਸਦੇ ਸਿਦਕ ਸਬੂਤ ਵੇ ਮਾਹੀ
ਜਿਸਦੇ ਸਿਦਕ ਸਬੂਤ