ਜਿੰਦ ਤਲ਼ੀ ਤੇ ਧਰ ਕੇ ਵੇਖ

ਜਿੰਦ ਤਲ਼ੀ ਤੇ ਧਰ ਕੇ ਵੇਖ
ਪਿਆਰ ਦੀ ਹਾਮ੍ਹੀ ਭਰ ਕੇ ਵੇਖ

ਜੀਵਨ ਦੀ ਚੱਸ ਜਾਵੇ ਗੈਯ
ਪੇੜ ਬੇਗਾਨੀ ਜਰ ਕੇ ਵੇਖ

ਜਿੱਤ ਨਾਲੋਂ ਚੱਸ ਬਹੁਤੀ ਏ
ਖੇਡ ਦਿਲਾਂ ਦੀ ਹਰ ਕੇ ਵੇਖ

ਡੂੰਘੀ ਏ ਪਰ ਡੋਬੂ ਨਹੀਂ
ਇਸ਼ਕ ਨਦੀ ਵਿਚ ਤੁਰ ਕੇ ਵੇਖ

ਆਪਣੀ ਆਈ ਮਰ ਦੀਏ
ਕਿਸੇ ਦੀ ਖ਼ਾਤਿਰ ਮਰ ਕੇ ਵੇਖ