ਜੋ ਨਾ ਤੀਰ ਕਮਾਨ ਕਰੇ

ਜੋ ਨਾ ਤੀਰ ਕਮਾਨ ਕਰੇ
ਉਹਦੀ ਇਕ ਮੁਸਕਾਨ ਕਰੇ

ਭਰ ਕੇ ਅੱਖ ਜਦ ਵੇਖ ਲਵੇ
ਜੱਸੀਆਂ ਨੂੰ ਬੇ ਜਾਨ ਕਰੇ

ਗੱਲਾਂ ਨੀਂ ਸਭ ਕਹਿਣ ਦੀਆਂ
ਕਿਹੜਾ ਜਿੰਦ ਕੁਰਬਾਨ ਕਰੇ?

ਹੜ੍ਹ ਏ ਜਿਥੇ ਹੰਝੂਆਂ ਦਾ
ਓਥੇ ਕੀ ਤੂਫ਼ਾਨ ਕਿਵੇ

ਭੁੱਲ ਪੰਨੇ ਤੋਂ ਸਦਕੇ ਜਾਂ
ਗੱਲ ਕਰੇ, ਹੈਰਾਨ ਕਰੇ

ਆਖੇ ਜਾਵਣ ਵਾਲੇ ਨੂੰ
ਸ਼ਹਿਰ ਨੂੰ ਨਾ ਵੀਰਾਨ ਕਰੇ

ਸ਼ਾਹਿਦ ਬਦਲੇ ਹਾਸਿਆਂ ਦੇ
ਮੈਨੂੰ ਪੀੜਾਂ ਦਾਨ ਕਰੇ