ਮਿੱਥੇ ਤੇ ਜਦ ਪਾਵੇਂ ਵੱਟ

ਮਿੱਥੇ ਤੇ ਜਦ ਪਾਵੇਂ ਵੱਟ
ਦਿਲ ਦੇ ਅਤੇ ਵੱਜਦੀ ਸੱਟ

ਤੇਰਾ ਕੀ ਲੋਹਾ ਜਾਣਾ ਸੀ
ਆ ਜਾਂਦਾ ਜੇ ਦੀ ਝਟਟ

ਪਾ ਕੇ ਖ਼ੈਰ ਮੁਹੱਬਤਾਂ ਦੀ
ਕੋਈ ਸਵਾਬ ਤੇ ਤੂੰ ਦੀ ਖੱਟ

ਮੰਨਿਆ ਵੈਰੀ ਸਨ ਇਹ ਲੋਕ
ਤੂੰ ਵੀ ਤੇ ਨਹੀਂ ਕੀਤੀ ਘੱਟ

ਹੁਣ ਦੱਸ ਕਿਹੜਾ ਸਬਕ ਪੜ੍ਹਾਂ
ਇਸ਼ਕ ਕਿਤਾਬ ਤੇ ਲਈ ਏ ਰਟ

ਦਿਲ ਨੂੰ ਰੋਗ ਨਾ ਲਾ ਬੈਠੈਂ
ਪੀੜਾਂ ਜਾਂਦੀਆਂ ਜੁੱਸੇ ਚੱਟ


ਇਕੋ ਡੇਕ ਉੱਚ ਪੀ ਜਾਵਾਂ
ਮੱਧ ਭਰੇ ਨੈਣਾਂ ਦੇ ਮਿਟ

ਵੇਖ ਕੇ ਕਲਾ ਸ਼ਾਹਿਦ ਨੂੰ
ਪਾਇਆ ਦਰਦਾਂ ਨੇ ਝੁਰਮਟ