ਦਿਲ ਏ ਤੇਰਾ ਘਰ

ਦਿਲ ਏ ਤੇਰਾ ਘਰ
ਆਇਆ ਜਾਇਆ ਕਿਰਰ

ਭੋਈਂ ਦੀ ਲਾਹ ਤੁਰਿਆ
ਰੱਜ ਕੇ ਬਦਲਾ ਵਰ

ਇਕ ਦਿਨ ਓਨੀ ਐਂ
ਮੌਤ ਦਾ ਕਾਹਦਾ ਡਰ

ਤੇਰੀਆਂ ਜਰੀਆਂ ਸੋ
ਸਾਡੀ ਵੀ ਇਕ ਜਰ

ਸਭ ਨੂੰ ਲੈ ਡੱਬੇ
ਜ਼ਨ, ਜ਼ਮੀਨ ਤੇ ਜ਼ਰ

ਦਿਲ ਦੀ ਕਿਹੜੀ ਗੱਲ
ਇਹ,ਪਾਗਲ, ਖ਼ੁਦ ਸਿਰ

ਪਿਆਰ ਚਿ ਉਹਦੀ ਜਿੱਤ
ਜਿਹੜਾ ਜਾਵੇ ਹਰ

ਤੇਰੇ ਬਾਝੋਂ ਦਸ
ਹੋਵੇ ਕਿੰਜ ਬਸਰ

ਦਿਲ ਦੇ ਵੀੜ੍ਹੇ ਨੂੰ
ਦੁੱਖਾਂ ਦਿੱਤਾ ਭਰ

ਵਗਦਾ ਦੁੱਖ ਦਰਿਆ
ਭਰ ਦੀ ਰੋ ਗਾਗਰ

ਆਵੇਂ ਵੇਲੇ ਨਾ ਲੱਲ
ਚਾ ਨਾ ਜਾਵਣ ਮਰ

ਇਕੋ ਬੂਹਾ ਮਿਲ
ਕੀ ਫਿਰਨਾ ਦਰ ਦਰ

ਤਾਂਘ ਉਹਦੀ ਜਿਹਦਾ
ਪਾਰ ਚਿੰਨ੍ਹਾਂ ਘਰ

ਸ਼ਾਹਿਦ ਮੁਕਣੇ ਨਹੀਂ
ਦੁਨੀਆ ਦੇ ਚੱਕਰ