ਦੁੱਖਾਂ ਦੇ ਵਿਚ ਸਬਰ ਕਰੀਦਾ

ਦੁੱਖਾਂ ਦੇ ਵਿਚ ਸਬਰ ਕਰੀਦਾ
ਠੰਡਾ ਹੌਕਾ ਨਹੀਂ ਭਰੀ ਦਾ

ਝਾੜ ਗਈਆਂ ਨੇਂ ਤੇਜ਼ ਹਵਾਵਾਂ
ਪਤਾ ਪੱਤਾ ਸ਼ਾਖ਼ ਹਰੀ ਦਾ

ਇਸ਼ਕ ਦੀ ਵਿੰਗ ਤਿੜਨਗੀ ਰਾਹ ਤੇ
ਸੋਚ ਸਮਝ ਕੇ ਪੈਰ ਧੂਰੀ ਦਾ

ਸਾਹ ਲਏ ਤੇ ਇੰਝ ਲਗਦਾ ਏ
ਜ਼ਹਿਰ ਦਾ ਜੀਵਵੀਂ ਘੁੱਟ ਭਰੀ ਦਾ

ਪੀੜਾਂ ਦੇ ਗਾਂਢੇ ਲੱਗੇ ਨੇਂ
ਸੁੱਚਾ ਜੋੜਾ ਵੇਖ ਜ਼ਰੀ ਦਾ

ਉਹਦੀ ਦੁੱਖ ਕੀ ਦੱਸਾਂ ਤੁਹਾਨੂੰ
ਸਗਵਾਂ ਜਿਵੇਂ ਰੂਪ ਪੁਰੀ ਦਾ

ਪਿਆਰ ਨੂੰ ਮੇਲ਼ਾ ਹੋਣ ਨਾ ਦੇਵੀਂ
ਮਿਲ ਪੈਂਦਾ ਏ ਚੀਜ਼ ਖਰੀ ਦਾ

ਕੀ ਨੇਂ ਸ਼ਾਹਿਦ ਲੇਖ ਅਸਾਡੇ
ਰੋਜ਼ ਜੀਵੀ ਦਾ, ਰੋਜ਼ ਮਰੀ ਦਾ