ਨਾਅਤ ਰਸੂਲ ਮਕਬੂਲ

ਤੇਰੀ ਅਜ਼ਮਤ, ਤੇਰੀ ਸ਼ਾਨ
ਏਨੀ ਉੱਚੀ ਜਿਵੇਂ ਅਸਮਾਨ

ਤੇਰੀ ਚਾਹਤ ਤੋਂ ਸਦਕੇ
ਤੇਰੇ ਪਿਆਰ ਤੋਂ ਜਿੰਦ ਕੁਰਬਾਨ

ਅਰਸ਼ ਦਾ ਪੰਧ ਏ ਇਕ ਪਲਾਂਘ
ਅੱਜ ਵੀ ਜਿਸ ਤੇ ਅਕਲ ਹੈਰਾਨ

ਬਾਂਹ ਦਾ ਧਰ ਕੇ ਹੇਠ ਸਰਹਾਣਾ
ਸੌਂਵੇ ਦੋ ਜੱਗ ਦਾ ਸੁਲਤਾਨ

ਕਦੀ ਵੀ, ਕਰਦੀ ਥੱਕੇ ਨਾ
ਤੇਰੇ ਨਾਂ ਦਾ ਵਿਰਦ ਜ਼ਬਾਨ

ਪਾਕ ਨਬੀ ਦਾ ਖ਼ਲਕ ਅਜ਼ੀਮ
ਸਗਵਾਂ ਸ਼ਾਹਿਦ, ਕਰ ਆਨਨ