ਪਾਗਲਾਂ ਵਾਲੀ ਸ਼ਕਲ ਬਣਾਈ ਖ਼ੈਰ ਤੇ ਏ?

ਪਾਗਲਾਂ ਵਾਲੀ ਸ਼ਕਲ ਬਣਾਈ ਖ਼ੈਰ ਤੇ ਏ?
ਫਿਰਨਾ ਐਂ ਦੁੱਖ ਝੋਲ਼ੀ ਪਾਈ ਖ਼ੈਰ ਤੇ ਏ?

ਕੱਲ੍ਹ ਤੋੜੀ ਤੇ ਇਹੋ ਖ਼ੁਸ਼ੀਆਂ ਵੰਡ ਦੀ ਸੀ
ਅੱਜ ਕਿਉਂ ਰੋਂਦੀ ਏ ਸ਼ਹਿਨਾਈ ਖ਼ੈਰ ਤੇ ਏ?

ਰੂਪ ਸੁਹੱਪਣ ਓੜਕ ਮਿੱਟੀ ਰੁਲ਼ਨਾ ਐਂ
ਕਾਹਨੂੰ ਏਨੀ ਅੱਤ ਏ ਚਾਈ ਖ਼ੈਰ ਤੇ ਏ?