ਬੁਲਾ ਹਿਲਾਣ ਦਾ ਫ਼ਾਇਦਾ ਕੋਈ ਨਹੀਂ

ਬੁਲਾ ਹਿਲਾਣ ਦਾ ਫ਼ਾਇਦਾ ਕੋਈ ਨਹੀਂ
ਜਾਣ ਗੁਣਵਾਨ ਦਾ ਫ਼ਾਇਦਾ ਕੋਈ ਨਹੀਂ

ਵੇਲੇ ਦੀ ਸੱਟ ਜਰਨੀ ਪੈਣੀ
ਇੰਜ ਕੁਰਲਾਣ ਦਾ ਫ਼ਾਇਦਾ ਕੋਈ ਨਹੀਂ

ਗੁਣ ਨਾ ਜੇ ਕੋਈ ਪੱਲੇ ਹੋਵੇ
ਬੜਕਾਂ ਲਾਨ ਦਾ ਫ਼ਾਇਦਾ ਕੋਈ ਨਹੀਂ

ਮਨ ਤੇ ਲਈ ਮਜਬੂਰੀ ਤੇਰੀ
ਕਿਸਮਾਂ ਖਾਣ ਦਾ ਫ਼ਾਇਦਾ ਕੋਈ ਨਹੀਂ

ਪੱਲੇ ਪੇ ਜਾਂਦੀ ਰੁਸਵਾਈ
ਯਾਰੀ ਲਾਨ ਦਾ ਫ਼ਾਇਦਾ ਕੋਈ ਨਹੀਂ

ਹਿੰਮਤਾਂ ਦੇ ਨਾਲ਼ ਬਣੇ ਲਗਦੀ
ਢਰਿ ਢਾਨ ਦਾ ਫ਼ਾਇਦਾ ਕੋਈ ਨਹੀਂ

ਇਸ ਬਾਰੀ ਦੀ ਚੁੱਕ ਨਹੀਂ ਹਿਲਣੀ
ਫੇਰੀ ਪਾਨ ਦਾ ਫ਼ਾਇਦਾ ਕੋਈ ਨਹੀਂ

ਅਸਲੀ ਰੂਪ ਈ ਅਸਲੀ ਸ਼ੈ ਵੇ
ਭੇਸ ਵਟਾਣ ਦਾ ਫ਼ਾਇਦਾ ਕੋਈ ਨਹੀਂ

ਅਜ਼ਜ਼ ਨਿਆਜ਼ ਈ ਕੰਮ ਆਉਂਦੇ ਨੇਂ
ਮਾਨ ਤਰਾਣ ਦਾ ਫ਼ਾਇਦਾ ਕੋਈ ਨਹੀਂ

ਕੋਈ ਨਹੀਂ ਉਥੇ ਸਾਂਝ ਨਿਭਾ ਨਦਾ
ਹੱਥ ਵਿਧਾਨ ਦਾ ਫ਼ਾਇਦਾ ਕੋਈ ਨਹੀਂ

ਨਾਲ਼ ਨਹੀਂ ਸ਼ਾਹਿਦ ਰੋਂਦਾ ਕੋਈ
ਦੁੱਖ ਸੁਨਾਣ ਦਾ ਫ਼ਾਇਦਾ ਕੋਈ ਨਹੀਂ