ਕੱਲ੍ਹ ਮੈਂ ਉਹਨੂੰ ਕਾਲ਼ ਕਰਾਂਗੀ

ਕੱਲ੍ਹ ਮੈਂ ਉਹਨੂੰ ਕਾਲ਼ ਕਰਾਂਗੀ
ਗੱਲਾਂ ਆਪਣੇ ਨਾਲ਼ ਕਰਾਂਗੀ

ਪੱਕੀ ਇੱਟ ਨੀਂਹ ਤੇ ਰੱਖ ਕੇ
ਸੰਜੇ ਸੁਫ਼ਨੇ ਲਾਲ਼ ਕਰਾਂਗੀ

ਮਿਲ ਕੇ ਮੁੜਨਾ ਸੌਖਾ ਤੇ ਨਈਂ
ਫ਼ਰ ਵੀ ਸਾਂਝਾ ਹਾਲ ਕਰਾਂਗੀ

ਪੱਠਿਆਂ ਸਿੱਧੀਆਂ ਮੱਤਾਂ ਸੁਣ ਕੇ
ਮਨ ਦੀ ਪੂਰੀ ਚਾਲ ਕਰਾਂਗੀ

ਜਿਉਂਦੀ ਜਾਣੇ ਜਾਣ ਨਹੀਂ ਛੱਡਦੀ
ਤੇਰੇ ਚਾਂਦੀ ਵਾਲ਼ ਕਰਾਂਗੀ

ਮੈਂ ਚੁੱਪ ਕਰਕੇ ਕਿਦਾਂ ਜਰ ਲਾਂ
ਬੰਦਾ ਈ ਸਵਾਲ ਕਰਾਂਗੀ

ਮੈਨੂੰ ਮੁਰਦਾ ਸਮਝ ਨਾ ਲੈਣਾ
ਸਾਹਵਾਂ ਦੀ ਹੜਤਾਲ਼ ਕਰਾਂਗੀ