ਧਨ ਵਾਲਿਆਂ ਦੀਆਂ ਧੀਆਂ
ਸੋਨਾ ਚਾਂਦੀ ਦਾਜ ਵਿਚ ਲੈ ਕੇ
ਸੌਹਰੇ ਟੁਰਨੇ ਜਾਂਦੀਆਂ
ਤੇ
ਚਾਂਦੀ ਦੀਆਂ ਤਾਰਾਂ
ਸਿਰ ਵਿਚ
ਚਾਂਦੀ ਦੀਆਂ ਰਾਤਾਂ
ਲੈ ਕੇ
ਰਾਹਾਂ ਤੱਕਦੀਆਂ ਰਹਿ ਜਾਂਦੀਆਂ ਨੇਂ

ਹਵਾਲਾ: ਰੁੱਤਾਂ ਦੀ ਆਸ, ਸਾਂਝਾ ਵਿਰਸਾ ਲਾਹੌਰ; ਸਫ਼ਾ 14 ( ਹਵਾਲਾ ਵੇਖੋ )