ਹੁਣ ਕਿਉਂ ਰੌਣਾ ਐਂ ਲੈ ਲੈ ਨਾਂ

ਹੁਣ ਕਿਉਂ ਰੌਣਾ ਐਂ ਲੈ ਲੈ ਨਾਂ
ਇਸੇ ਲਏ ਆਂਹਦੇ ਸਾਨੁੰ

ਹਰ ਕੋਈ ਉਥੇ ਪਿਆ ਪੁਕਾਰੇ
ਦੱਸੋ ਹੁਣ ਮੈਂ ਕਿੱਥੇ ਜਾਂ

ਹਰ ਕੋਈ ਕਹੇ ਪ੍ਰਦੇਸ ਨੂੰ ਜਾਣਾ
ਠੰਡੀ ਧੁੱਪ ਤੇ ਤੱਤੀ ਛਾਂ

ਦਿਲ ਦੇ ਵਿਚ ਨੇਂ ਖਡ਼ੇ ਖਾਈਆਂ
ਕੱਡੇ ਕੱਡੇ ਬੰਜਰ ਥਾਂ

ਘੱਟ ਸਬਰ ਦੇ ਪੀਣ ਨਿਮਾਣੇ
ਮਿਲਾ ਨੇ ਫ਼ਿਰ ਖਾ ਲਏ ਕਾਂ

ਖ਼ਾਬ ਨਿਮਾਣੇ ਕਬਰੋਂ ਉੱਠੇ
ਲੁੱਚਪੁਣੇ ਦੀ ਮਰ ਗਈ ਮਾਂ