ਹੰਝੂਆਂ ਪਿੱਛੇ ਲੁਕਦਾ ਦਿਸਦਾ ਖੈਂਦਾ ਸੀ

ਹੰਝੂਆਂ ਪਿੱਛੇ ਲੁਕਦਾ ਦਿਸਦਾ ਖੈਂਦਾ ਸੀ
ਰੜਕਾਂ ਪਾਂਦਾ ਡੁੱਬਦਾ ਚੜ੍ਹਦਾ ਲਹਿੰਦਾ ਸੀ
ਇਹ ਤੇ ਖ਼ੈਰ ਹਕੀਕਤ ਏ ਜੋ ਬਣ ਗਈ ਏ
ਕਿੱਥੇ ਵੇ ਉਹ ਸੁਫ਼ਨਾ ਜਿਹੜਾ ਰਹਿੰਦਾ ਸੀ?