ਕਿਸਮਤ ਦਾ ਮੈਂ
ਹਾਲ ਨਾ ਪੁੱਛਿਆ
ਨਾ ਮੈਂ ਹੱਥ ਵਿਖਾਇਆ
ਮੈਨੂੰ ਡਰ ਸੀ
ਉਹਦੇ ਨਾਂ ਦੀ
ਵੇਖੇ ਨਾ ਕੋਈ ਲੇਕ

ਹਵਾਲਾ: ਮੈਂ ਤੇ ਇਸ਼ਕ; ਸ਼ਾਹਿਦਾ ਦਿਲਾਵਰ ਸ਼ਾਹ; ਤਸਨੀਫ਼ਾਤ ਲਾਹੌਰ; ਸਫ਼ਾ 81 ( ਹਵਾਲਾ ਵੇਖੋ )