ਮੇਰੇ ਨਿੱਕੇ ਜਿਹੇ ਘਰ ਅੰਦਰ
ਜਿਨੀ ਮੇਰੀ
ਗ਼ੁਰਬਤ ਸੀ
ਗ਼ੁਰਬਤ ਤੋਂ ਵੀ
ਕਿੰਨੇ ਹਿੱਸੇ
ਚੋਖੀ
ਉਹਦੀ ਚਾਹਤ ਸੀ

ਗ਼ੁਰਬਤ ਚਾਹਤ ਤੇ ਇਕਲਾਪਾ
ਤਿੰਨੋਂ ਰਲ਼ ਕੇ ਰਹਿੰਦੇ ਸੀ
ਮੇਰੇ ਨਿੱਕੇ
ਘਰ ਦੇ ਅੰਦਰ
ਤਾਂ ਵੀ
ਕਿੰਨੀ
ਰੌਣਕ ਸੀ

ਹਵਾਲਾ: ਮੈਂ ਤੇ ਇਸ਼ਕ; ਸ਼ਾਹਿਦਾ ਦਿਲਾਵਰ ਸ਼ਾਹ; ਤਸਨੀਫ਼ਾਤ ਲਾਹੌਰ; ਸਫ਼ਾ 45 ( ਹਵਾਲਾ ਵੇਖੋ )