ਅਸਾਂ ਬਣੀਏ ਰੱਬ ਦੇ ਬੰਦੇ

ਬੰਦਗੀ ਬਾਝੋਂ ਬੰਦਾ ਨਾਹੀਂ
ਬੰਦਗੀ ਰਚਦੀ ਹੱਡਾਂ ਤਾਹੀਂ
ਪਲ਼ ਵਿਚ ਮੁੱਕਦੇ ਧੰਦੇ
ਅਸਾਂ ਬਣੀਏ ਰੱਬ ਦੇ ਬੰਦੇ

ਅਸਲੋਂ ਦੁਨੀਆ ਗੁੱਝੀ ਮਾਇਆ
ਅੱਖ ਨਿਮਾਣੀ ਭੇਦ ਨਾ ਪਾਇਆ
ਥਾਂ ਥਾਂ ਪੈਂਦੇ ਫੰਦੇ
ਅਸਾਂ ਬਣੀਏ ਰੱਬ ਦੇ ਬੰਦੇ

ਅਸਾਂ ਗ਼ੈਰ ਨੂੰ ਅੰਦਰੋਂ ਕਢੀਏ
ਕਦੇ ਦਰ ਤੌਬਾ ਨਾ ਛੱਡੀਏ
ਭਾਂਵੇਂ ਹੋਈਏ ਲੱਖ ਲੱਖ ਮੰਦੇ
ਅਸਾਂ ਬਣੀਏ ਰੱਬ ਦੇ ਬੰਦੇ

ਮੀਰਾਂ ਨਾਂਗ ਗੁਰ ਗਿਆਨੀ
ਮਿੱਠੀ ਲਗਦੀ ਗੁਰ ਦੀ ਬਾਨੀ
ਜਿੰਦ ਦੇ ਖੋਲੇ ਜੰਦੇ
ਅਸਾਂ ਬਣੀਏ ਰੱਬ ਦੇ ਬੰਦੇ

ਹਵਾਲਾ: ਕਾਫ਼ੀਆਂ (ਚੌਂਵਾਂ ਕਲਾਮ); ਸ਼ਿਹਜ਼ਾਦ ਕੈਸਰ; ਸੁਚੀਤ (ਲਾਹੌਰ)