ਸੱਜਣ ਜੀ ਅਸਾਂ ਅੰਦਰੋ ਅੰਦਰੀ

ਸੱਜਣ ਜੀ ਅਸਾਂ ਅੰਦਰੋ ਅੰਦਰੀ
ਕਰਚੀ ਕਰਚੀ ਹੋਏ
ਮੌਤ ਦੇ ਮਾਰੇ ਹਰ ਕੋਈ ਮਰਦਾ
ਬਿਨ ਮੁੱਤੋਂ ਅਸੀਂ ਮੋਏ

ਇਹ ਗ਼ਮ ਖ਼ੂਨ ਜਿਗਰ ਦਾ ਪੀ ਗਿਆ
ਤੇਰਾ ਵੀ ਮਨ ਮੇਲ਼ਾ ਥੀ ਗਿਆ
ਤਾਂ ਬਹੁਤਾ ਦਿਲ ਰੋਏ

ਸੋਚੀਂ ਗਹਿਰ ਘਨੇਰੀ ਹੋ ਗਈ
ਸੀਨੇ ਸੋਚ ਵਧੇਰੀ ਹੋ ਗਈ
ਦੁੱਖਣ ਅੱਖੀਂ ਦੇ ਕੋਏ

ਦਰਦ ਅਸਾਡ ੜੇ ਲੂੰ ਲੂੰ ਉਗਿਆ
ਤੁਹਮਤ ਤੀਰ ਕਲੇਜੜੇ ਖੁੱਭਿਆ
ਫੜ ਫੜ ਦਰਦ ਹਲੋਏ

ਕਿਧਰ ਜਾਇਏ ਦਿਲ ਨਹੀਂ ਵੱਸ ਉੱਚ
ਚੇਤਾ ਚਨਨਗ ਚੁੱਭੇ ਨੱਸ ਨੱਸ ਵਿਚ
ਨੀਰ ਅੱਖੀਂ ਥੀਂ ਚੋਏ