ਉਨੀਂਦਰੇ

ਅੱਖਾਂ ਵਿਚੋਂ ਨਿੰਦਰ ਅੱਜ ਕਿੱਥੇ ਟੁਰ ਗਈ ਏ
ਪਲਕਾਂ ਨੇ ਜਿਵੇਂ ਜੁੜ ਬਹਿਣ ਦਿਆਂ ਸੌਂਹਾਂ ਪਾ ਲਈਆਂ ਨੇਂ
ਖਿੱਤਿਆਂ ਵੀ ਕਿਥੋਂ ਟੁਰ ਕੇ ਕਿੱਥੇ ਆ ਗਈਆਂ ਨੇਂ
ਤਾਰੇ ਕਿਹੜੇ ਵੇਲੇ ਦੇ ਪਏ ਅੱਖਾਂ ਝਮਕਾਨਦੇ ਨੇਂ
ਇੱਕ ਇੱਕ ਕਰਕੇ ਪਏ ਕਈ ਸੁਣਦੇ ਜਾਂਦੇ ਨੇਂ
ਨਾਲ਼ ਦੀਆਂ ਕੋਠਿਆਂ ਤੇ ਸਭ ਸੁੱਤੇ ਹੋਏ ਨੇਂ
ਜ਼ਿੰਦਗੀ ਦਾਦਾ ਜਿਵੇਂ ਸਭ ਜਿੱਤੇ ਹੋਏ ਨੇਂ
ਕਿਹੈ ਬੇਫ਼ਿਕਰ ਪੇ ਮਾਰਦੇ ਘੁਰਾੜੇ ਨੇਂ
ਸਾਡੇ ਪਲਸੀਟਿਆਂ ਨੇ ਮੋਰ ਪੇ ਡਾੜ੍ਹੇ ਨੇਂ

ਜ਼ਿੰਦਗੀ ਦੀ ਰਾਤ ਉਂਜੇ ਕਜ ਲੰਘ ਗਈ ਏ
ਪਤਾ ਨਹੀਂ ਬਾਕੀ ਜਿਹੜੀ ਏ ਕਿਹੋ ਜਿਹੀ ਏ
ਲੰਘੀ ਹੋਈ ਵਿਚੋਂ ਵੀ ।।। ਉਨੀਂਦਰੇ ਈ ਯਾਦ ਨੇਂ
ਅੱਖੀਆਂ ਦੇ ਦੇਸ ਜਗਰਾਤੇ ਆਬਾਦ ਨੇਂ
ਨੀਨਦਰਾਂ ਤੇ ਪਤਾ ਨਹੀਂ ਕਿੱਥੇ ਟੁਰ ਗਈਆਂ ਨੇਂ
ਸਾਢੇ ਭਾ ਕੱਚੀਆਂ ਉਬਾਸੀਆਂ ਈ ਪਈਆਂ ਨੇਂ

ਹਵਾਲਾ: ਜਗਰਾਤੇ, ਸ਼ਰੀਫ਼ ਕੁੰਜਾਹੀ; 1958؛ ਸਫ਼ਾ 44 ( ਹਵਾਲਾ ਵੇਖੋ )