ਖੇਡ ਲੈ ਮੇਰੇ ਭੋਲੀਏ ਧਈਏ!
ਖੇਡ ਲੈ ਗੁਡੀਆਂ ਨਾਲ਼

ਆਪਣੀਆਂ ਜ਼ਿੱਦਾਂ ਅੜੀਆਂ ਵੀ ਮਨਵਾ ਲੈ ਚਾਰ ਦਿਹਾੜੇ
ਤੇਰਾ ਰਾਹ ਮਲ ਬੈਠੇ ਹੋਏ ਨੇਂ ਕਿੰਨੇ ਵਖ਼ਤ ਪੁਆੜੇ
ਕਿੰਨੇ ਦੁੱਖ ਜੰਜਾਲ਼
ਖੇਡ ਲੈ ਖੇਡ ਲੈ ਛੇਤੀ ਛੇਤੀ ਖੇਡ ਲੈ ਗੁਡੀਆਂ ਨਾਲ਼

ਵਗਦੀਆਂ ਨੇਂ ਉਸ ਜੂਹ ਵਿਚ ਧਈਏ ਤੱਤੀਆਂ ਤੱਤੀਆਂ ਲੂਆਂ
ਮੈਨੂੰ ਡਰਾਏ ਤੇਰੀਆਂ ਹਾਸਿਆਂ ਝਬਦੇ ਈ ਝੂੰ ਜਾਨਾਂ
ਅੱਖ ਅਘੀਰ ਨੂੰ ਪਹਿਲਾਂ ਤੇਰੀਆਂ ਸੱਧਰਾਂ ਨੇ ਸੌਂ ਜਾਨਾਂ
ਖੱਖਰ ਵਾਂਗੂੰ ਛਿੜ ਕੇ ਤੈਨੂੰ ਵਖ਼ਤਾਂ ਖੋਹ ਖੂਹ ਖਾਣਾਂ
ਇਕ ਦੋ ਹੋਣ ਤੇ ਦਸਾਂ ਬਿੱਜਾਂ ਕਿਹੜੀ ਕਿਹੜੀ ਫੁੱਲਾਂ
ਕੋਈ ਕਿਸੇ ਦੀ ਸੁਣਦਾ ਨਾਹੀਂ ਉਥੇ ਕੂਕ ਰਵਾਲ
ਇੰਨੇ ਰਾਜੇ ਦੀ ਨਗਰੀ ਇੰਜ ਹਰ ਕੋਈ ਕਤਵਾਲ
ਵਿਲ੍ਹਕ ਦੇ ਇਹ ਚਾਰੇ ਦਿਹਾੜੇ ਖੇਡ ਲੈ ਗੱਡੀਆਂ ਨਾਲ਼

ਔਰਤ ਜ਼ਾਤ।।। ਇਹ ਜੀਵਨ ਪੈਂਡਾ
ਥਾਂ ਥਾਂ ਟਿੱਬੇ ਟੋਏ
ਥਾਂ ਥਾਂ ਕੰਡੇ ਬੀਜੇ ਹੋਏ
ਤੇਰੀ ਬੇਫ਼ਿਕਰੀ ਦੇ ਲੀੜੇ ਹੋਸਨ ਲੀਰਾਂ ਲੀਰਾਂ
ਪਰ ਉਹ ਵੇਲ਼ਾ ਜਦ ਓਨਾ ਐਂ ।।। ਆ ਜਾਣਾ ਐਂ
ਅੱਜ ਕਿਉਂ ਚਿੰਤਾ ਕਰੀਏ
ਅੱਜ ਕਿਉਂ ਹੋ ਕੇ ਭਰੀਏ
ਖ਼ੋਰੇ ਇਸ ਵੇਲੇ ਨੂੰ ਸਾਡੀਆਂ ਪਰਤਣ ਚਾ ਤਕਦੀਰਾਂ
ਬਦਲਣ ਜੀਵਨ ਚਾਲੇ
ਅ,ਸ ਕਰ ਕੇ
ਤੂੰ ਲੰਮੀਆਂ ਸੋਚਾਂ ਲਾਂਭੇ ਧਰ ਕੇ
ਖੇਡ ਲੈ ਮੀਰਈਏ ਭੂ ਲਏ ਧੀਏ
ਖੇਡ ਲੈ ਗੱਡੀਆਂ ਨਾਲ਼

ਹਵਾਲਾ: ਜਗਰਾਤੇ, ਸ਼ਰੀਫ਼ ਕੁੰਜਾਹੀ; 1958؛ ਸਫ਼ਾ 47 ( ਹਵਾਲਾ ਵੇਖੋ )