ਡੂੰਘੇ ਵਿਹਣ

ਦੁੱਖਾਂ ਦਰਦਾਂ ਮਾਰੀ ਦੁਨੀਆ ਵੱਲ ਜਦ ਝਾਤੀ ਪਾਨਾਂ
ਸੋਚਾਂ ਦੇ ਦੋ ਨਿੱਘੇ ਵੇਹਨਾਂ ਦੇ ਵਿਚ ਰੁੜ੍ਹਨਾ ਗੋ ਤੇ ਖਾਣਾਂ
ਉੱਚੀ ਦਾਖ ਦੁੱਖਾਂ ਦਾ ਦਾਰੂ ਤੱਕ ਤੱਕ ਕੇ ਲਲਚਾਵਾਂ
ਥੂਹ ਕੌੜੀ ਵੀ ਆਖ ਨਾ ਸਕਾਂ, ਕਿਹੜੇ ਪਾਸੇ ਜਾਵਾਂ
ਹੀਲੇ ਚਾਰੇ ਕਰਦਿਆਂ ਵੀ ਕੁੱਝ ਪੈਂਦਾ ਨਾ ਪਿੜ ਪੱਲੇ
ਨਾ ਕਰਦਿਆਂ ਵੀ ਗੱਲ ਨਾ ਬਣਦੀ ਰੋਗ ਨਾ ਜਾਂਦੇ ਜਿਲੇ
ਛੱਤਾ ਪਏ ਮੁਹਾਰਾਂ ਹੱਥੋਂ ਸੁੱਟ ਸੁੱਟ ਕੇ ਬਹਿ ਜਾਨਾਂ
ਦੁੱਖਾਂ ਦਰਦਾਂ ਮਾਰੀ ਦੁਨੀਆ ਵੱਲ ਜਦ ਝਾਤੀ ਪਾਨਾਂ

ਰਿਸ਼ੀ ਮੁਨੀ ਅਵਤਾਰ ਪੈਗ਼ੰਬਰ ਲੱਖਾਂ ਹੋਰ ਸਿਆਣੇ
ਵੱਧ ਤੋਂ ਵੱਧ ਸਚੀਲੇ
ਦੁਨੀਆ ਅਤੇ ਆਏ
ਈਦ ਜੀਵਨ ਦੇ ਕਿਸੇ ਨਾ ਰੋਗ ਗਵਾਏ
ਉਹਵਾ ਕੌਮਾਂ, ਉਹਵਾ ਬੰਦੇ
ਲੋਭ ਹੰਕਾਰਾਂ ਪੁੱਟੇ
ਮੋਹ ਮਾਇਆ ਦੇ ਫੱਟੇ
ਗਲੇ ਕਿੱਥੇ ਅੱਜ ਵੀ ਇਹਵਾ ਡਿੰਗੂ ਡਾਨਗੀ ਹੋਣਾ
ਸੁਖ ਦੇ ਸੁਫ਼ਨੇ ਲੈ ਲੈ ਕੇ ਜਾਂ ਅੱਖ ਉਗੜੇ ਤਾਂ ਰੌਣਾ
ਅਕਲ ਵਾਂਝੇ ਬਹਿ ਬਹਿ ਸੋਚਾਂ ਕਦ ਪਰਤਣ ਦੀਆਂ ਰੁੱਤਾਂ
ਅਜੇ ਤੇ ਚਾਰ ਚੁਫ਼ੇਰੇ ਤੁਕਾਂ ਉਹਵਾ ਲੱਤ ਘੜਤਾਂ
ਉਹਵਾ ਬਗਲੇ ਭਗਤਾਂ ਦਾ, ਨਦੀਆਂ ਤੇ ਡੇਰਾ ਲਾਣਾ
ਉਹਵਾ ਭੋਲੀਆਂ ਮੱਛੀਆਂ ਦਾ ਭੋਂ ਭੋਂ ਕੇ ਧੋਖਾ ਖਾਣਾ
ਦੁੱਖਾਂ ਦਰਦਾਂ ਮਾਰੀ ਦੁਨੀਆ ਵੱਲ ਜਦ ਝਾਤੀ ਪਾਨਾਂ
ਸੋਚਾਂ ਦੇ ਡੂੰਘੇ ਵੇਹਨਾਂ ਦੇ ਵਿਚ
ਰੜ੍ਹਨਾਂ ਗੋ ਤੇ ਖਾਣਾਂ

ਹਵਾਲਾ: ਜਗਰਾਤੇ, ਸ਼ਰੀਫ਼ ਕੁੰਜਾਹੀ; 1958؛ ਸਫ਼ਾ 33 ( ਹਵਾਲਾ ਵੇਖੋ )