ਸਾਹਵਾਂ ਦੀ ਵਟਕ

ਜੇ ਮਾਂ ਮੇਰੀ ਮੁਲਹਿਦ ਹੁੰਦੀ
ਉਮਰ ਦਾ ਡੀਗਰ
ਸ਼ਾਮਾਂ ਤਾਈਂ ਕੀਕਣ ਕੱਟਦੀ
ਨਾ ਲੋਈ ਜੇ ਅੱਖਰਾਂ ਦੇ ਫ੍ਫੱਲ ਬੂਟੇ ਵੇਖੇ
ਨਾ ਕੰਨ ਈ ਜੀ ਆਇਆਂ ਆਖਣ ਸੰਗੀਤਾਂ ਨੂੰ
ਆਪਣੇ ਨਾਲ਼ ਦੀਆਂ ਦੇ ਵਾਂਗੂੰ
ਮਾਂ ਮੇਰੀ ਵੀ
ਸਿਰ ਦੁੱਲ ਪੁੱਟਣ ਤੋਂ ਘਬਰਾਵੇ
ਨਾ ਕਿਧਰੇ ਆਵੇ ਨਾ ਜਾਵੇ
ਹਾਣੀਆਂ ਦੇ ਨਾਲ਼ ਗੋਹੇ ਚੰਦੀ ਇਸ ਦੁਨੀਆਂ ਵਿਚ
ਆਪਣੀ ਉਮਰ ਦੀਆਂ ਦੇ ਵਾਂਗੂੰ
ਮਾਂ ਮੇਰੀ ਵੀ ਪਈ ਉਡੀਕੇ
ਕਦ ਸੁਨੇਹਾ ਆ ਜਾਵੇ ਤੇ ਉਸ ਬੇੜੇ ਨੂੰ ਬਣੇ ਲਾਵੇ
ਘਰ ਵਿਚ ਬੈਠੀ ਤਸਬੀਹ ਰੌਲੇ
ਜਾਂ ਦਰਦਾਂ ਦੇ ਖੀਸੇ ਫੋਲੇ
ਕਿਧਰੋਂ ਉਹ ਚਾਬੀ ਲੱਭ ਜਾਵੇ
ਜਿਸ ਨੂੰ ਰੂਹ ਦੇ ਪੱਲੇ ਬਣਾ ਕੇ
ਕਬਰ ਸੁਰੰਗ ਦੇ ਵਿਚਦੀ ਹੁੰਦੀ
ਇਸ ਹਯਾਤੀ ਦਾ ਦਰ ਖੋਲ੍ਹੇ
ਜਿਸਦੇ ਵਿਚ (ਯਕੀਨ ਏ ਉਸ ਨੂੰ)
ਇੰਜ ਖ਼ੁਸ਼ੀਆਂ ਦਾ ਕਾਲ਼ ਨਾ ਹੋਸੀ
ਇਥੇ ਵਰਗਾ ਹਾਲ ਨਾ ਹੋਸੀ
ਹਰ ਚੰਗੇ ਦੇ ਭਾ ਐਸ਼ ਹੋਸੀ
ਹਰ ਸੁਧਰਦਾ ਚੈੱਕ ਕੈਸ਼ ਹੋਸੀ

ਜੇ ਮਾਂ ਮੇਰੀ ਮੁਲਹਿਦ ਹੁੰਦੀ
ਕੋਠੇ ਲੱਗੇ ਹੋਏ ਵਾਂਗੂੰ
ਇਹ ਇਕਲਾਪਾ ਕੀਕਣ ਕੱਟਦੀ
ਆਪਣੇ ਸਾਹਵਾਂ ਦਾ ਕੀ ਵੱਟਦੀ