ਤ੍ਰਿੰਞਣ ਵਿਚ

ਤ੍ਰਿੰਞਣ ਵਿਚ ਚਰਖ਼ਾ ਡਾਹ ਕੇ
ਮਾਹੀਆ ਵੇ ਮਾਹੀਆ

ਹਨ ਕੁੜੀਆਂ ਕਰਦਿਆਂ ਗੱਲਾਂ
ਮੈਨੂੰ ਸਭੇ ਕਰਦਿਆਂ ਟੂਕਾਂ
ਮੈਂ ਕਕਨ ਉਨ੍ਹਾਂ ਨੂੰ ਰੋਕਾਂ
ਉਹ ਗੁਜੀਆਂ ਰਮਜ਼ਾਂ ਮਾਰਨ
ਘੜੀਆਂ ਨੂੰ ਡੋਬਣ ਤਾਰਨ
ਸੋਹਣੀ ਦੇ ਕਿਸੇ ਛੇੜਨ
ਸੱਸੀ ਦਿਆਂ ਗਾਵਣ ਝੋਕਾਂ

ਸੱਜਣਾ ਵੇ ਸੱਜਣਾ

ਲੱਗੀਆਂ ਨੂੰ ਔਖਾ ਕੱਜਣਾ
ਇਕ ਦਿਨ ਸੀ ਘਾਗੇ ਭਜਣਾ
ਮੈਂ ਕਿਸ ਕਿਸ ਤੋਂ ਮੂੰਹ ਮੌੜਾਂ
ਕਿਸ ਕਿਸ ਨਾਲ਼ ਮਿਲਣਾ ਛੋੜਾਂ
ਮੈਨੂੰ ਜੱਗ ਦੇ ਮਿਹਣੇ ਚੰਨਾ!

ਤ੍ਰਿੰਞਣ ਵਿਚ ਚਰਖ਼ਾ ਡਾਹ ਕੇ
ਹਨ ਗੱਲਾਂ ਕਰਦਿਆਂ ਰੰਨਾਂ

ਹਵਾਲਾ: ਜਗਰਾਤੇ, ਸ਼ਰੀਫ਼ ਕੁੰਜਾਹੀ; 1958؛ ਸਫ਼ਾ 26 ( ਹਵਾਲਾ ਵੇਖੋ )