ਕੀ ਹਨ ਫਿਰ ਪ੍ਰੇਤਾਂ ਪਾਈਏ?
ਫ਼ਿਰ ਆਸਾਂ ਨੂੰ ਪਾਣੀ ਲਾਈਏ?
ਫ਼ਿਰ ਆਪੇ ਵਿਚ ਰਲ਼ ਮਿਲ ਜਾਈਏ?
ਨਾ ਬੀਬਾ ਹੁਣ ਮੈਂ ਨਹੀਂ ਏਨੇ ਜੋਗੀ
ਹੁਣ ਨਹੀਂ ਇਨ੍ਹਾਂ ਡੂੰਘੀਆਂ ਪੈਂਡਿਆਂ ਦੇ ਵਿਚ ਵੜਨੇ ਜੋਗੀ
ਹੁਣ ਨਹੀਂ ਇਨ੍ਹਾਂ ਬਲਦੀਆਂ ਅੱਗਾਂ ਦੇ ਵਿਚ ਸੜਨੇ ਜੋਗੀ
ਹਨ ਨਹੀਂ ਏਨੀ ਮੂਰਖ
ਆਪਣੀ ਲੱਖਾਂ ਦੀ ਕੱਲੀ ਨੂੰ ਆਪ ਚੁਆਤੀ ਲਾਵਾਂ

ਪਿਛਲੀਆਂ ਗੱਲਾਂ ਐਵੇਂ ਛੀੜੀਂ
ਖੀਹਨੋ ਵਿਚੋਂ ਲੀਰਾਂ ਕੱਲ੍ਹਣ
ਤੇਰੀਆਂ ਕੀਤੀਆਂ ਯਾਦ ਨੀਂ ਮੈਨੂੰ
ਭੁੱਲਦਿਆਂ ਭੁੱਲਦਿਆਂ ਭੁੱਲਣ
ਜਦ ਹੁਣ ਦਿਲੋਂ ਮੁਕਾਈ, ਅੜਿਆ!
ਕੀ ਮੁੜ ਕਰਨੀ ਸੁਣਨੀ
ਭਲਾ ਰਾਹ ਹਨ ਕਾਹਨੂੰ ਪੁੱਛੀਏ
ਪਿੰਡ ਨਹੀਂ ਜਦ ਜਾਣਾ
ਝੱਟ ਨੂੰ ਭਾਰ ਜੇ ਸੁੱਟਣਾ ਹੋਵੇ
ਪਹਿਲਾਂ ਕਾਨਹੋਂ ਚਾਨਾ
ਨਾ ਬੀਬਾ ਹੁਣ ਮੈਂ ਨਹੀਂ ਏਨੇ ਜੋਗੀ

ਹਵਾਲਾ: ਜਗਰਾਤੇ ( ਹਵਾਲਾ ਵੇਖੋ )