ਵਗੀਆਂ ਦੇ ਵਿਚ ਖਿੱਲਰੀ ਹੋਈ
ਨਾਲੀਆਂ ਕਿਨ ਕੇ ਬੀਜੀ ਹੋਈ
ਲਟਕਾਂ ਕਣਕ ਵਿਖਾਵੇ
ਵਿਚ ਵਿਚਾਲੇ
ਰੁੱਤ ਦੀ ਰਾਣੀ ਸਰ੍ਹਿਓਂ
ਪੀਲੇ ਪੀਲੇ ਫੁੱਲਾਂ ਥੱਲੇ ਪੁੱਤਰ ਸਾਵੇ ਸਾਵੇ
ਕੀ ਦੱਸਾਂ ਕੇਹੀ ਸੋਹਣੀ ਲੱਗੇ
ਕਿੱਡੀ ਮਨ ਨੂੰ ਭਾਵੇ
ਜਿਵੇਂ ਕੋਈ ਗਿੱਧਾ ਪਾਵੇ
ਲੰਮ ਸਲੰਮੀਆਂ ਪੀਲੀਆਂ ਦੇ ਵਿਚ ਸਦੱਹੇ ਪਦੱਹਰੇ ਬਣੇ
ਮਾਂਗ ਕਿਸੇ ਮੁਟਿਆਰ ਦੀ ਪਈ ਭੋਂ ਭੋਂ ਚੇਤੇ ਆਵੇ
ਉਹ ਵੇਖੋ ਖ਼ਾਂ ਰਾਹੇ ਰਾਹੇ ਸਿਰ ਤੇ ਭੱਤਾ ਚਾ ਕੇ
ਕੌਣ ਪਈ ਏ ਜਾਂਦੀ
ਲੈਂਦੀ ਚੱਸ ਫੁੱਲਾਂ ਦੀ
ਮਨ ਦੇ ਆਪ ਮੁਹਾਰੇ
ਜਿਹੇ ਕਿਸੇ ਜਜ਼ਬੇ ਦੇ ਵੱਸ ਹੋ ਕੇ
ਝੱਟ ਦਾ ਝੱਟ ਖਲੋ ਕੇ
ਪੈਰ ਅਗਾਂਹ ਨੂੰ ਚਾਂਦੀ
ਨਾ ਇੰਜ ਪੈਂਡਾ ਖੋਟਾ ਹੋਵੇ, ਰੁਖਾਵੀ ਨਾ ਲੱਗੇ
ਇਸ ਭੱਤੇ ਨੇ ਪੁੱਜਣਾ ਐਂ ਅਜੇ ਕਿੰਨੀਆਂ ਪੀਲੀਆਂ ਅੱਗੇ
ਜਿਥੇ ਏਸ ਦੇ ਦੇਵਰ ਜੇਠ ਤੇ ਕੌਂਤ ਨੇਂ ਗੋਡੀ ਲੱਗੇ
ਧੰਨ ਸ਼ਾਵਾ, ਧਨ ਸ਼ਾਵਾ ਤੇਰੇ ਸੁਘੜ ਸਿਆਨੀਏ ਜੱਟੀਏ
ਤੇਰੇ ਜੀਵਨ ਚਾਲੇ ਮੈਨੂੰ ਉਹਨੂੰ ਤੋਂ ਵੱਧ ਭਾਂਦੇ
ਜਿਹੜੇ ਸਿਰ ਤੇ ਭੱਤੇ ਚਾ ਕੇ
ਰਾਹ ਦੀਆਂ ਜੋਬਨ ਜੋਤਾਂ ਕੋਲੋਂ ਅੱਖ ਬਚਾ ਕੇ
ਵਗ ਤੱਗ ਕਰਦੇ ਜਾਂਦੇ
ਯਾਂ ਮੁੜ ਉਂਜ ਉਨ੍ਹਾਂ ਵਿਚ ਰੱਜੇ
ਮੰਜ਼ਿਲ ਤੀਕ ਨਾ ਬੁਝੇ

ਹਵਾਲਾ: ਜਗਰਾਤੇ, ਸ਼ਰੀਫ਼ ਕੁੰਜਾਹੀ; 1958؛ ਸਫ਼ਾ 39 ( ਹਵਾਲਾ ਵੇਖੋ )